Police Encounter: ਅੱਧੀ ਰਾਤ ਨੂੰ ਪੁਲਿਸ ਤੇ ਵੱਡੇ ਗੈਂਗਸਟਰ ਦੇ ਗੁਰਗੇ ’ਚ ਚੱਲੀਆਂ ਗੋਲੀਆਂ, ਮੌਕੇ ’ਤੇ ਪੁੱਜੇ ਵੱਡੇ ਅਫ਼ਸਰ

0
30
190 Views

ਤਰਨਤਾਰਨ, 26 ਨਵੰਬਰ: ਬੀਤੀ ਅੱਧੀ ਰਾਤ ਸਥਾਨਕ ਰੋਹੀ ਵਾਲੇ ਪੁਲ ਨਜਦੀਕ ਇੱਕ ਵੱਡੇ ਗੈਂਗਸਟਰ ਦੇ ਗੁਰਗੇ ਅਤੇ ਪੁਲਿਸ ਵਿਚਕਾਰ ਗੋਲੀਆਂ ਚੱਲਣ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਪੁਲਿਸ ਦੀ ਗੋਲੀ ਲੱਗਣ ਕਾਰਨ ਪਿਛਲੇ ਲੰਮੇ ਸਮੇਂ ਤੋ ਪੁਲਿਸ ਕੋਲੋਂ ਬਚਦਾ ਆ ਰਿਹਾ ਇਹ ਗੁਰਗਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਇੱਕ ਪ੍ਰਾਈਵੈਟ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਮੌਕੇ ’ਤੇ ਪੁੱਜੇ ਐਸਐਸਪੀ ਅਭਿਮਨਊ ਰਾਣਾ ਨੇ ਮੀਡੀਆ ਨੂੰ ਇਸ ਪੁਲਿਸ ਮੁਕਾਬਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਜੇਲ੍ਹ ’ਚ ਬੰਦ ਗੈਂਗਸਟਰ ਹਰਪ੍ਰੀਤ ਬਾਬਾ ਦੇ ਇਸ ਜਖ਼ਮੀ ਹੋੲੈੇ ਗੁਰਗੇ ਦੀ ਪਹਿਚਾਣ ਯੂਵਰਾਜ ਉਰਫ਼ ਜੱਜ ਵਾਸੀ ਪਿੰਡ ਮੁਰਾਦਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ Big News: ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ

ਉਨ੍ਹਾਂ ਦਸਿਆ ਕਿ ਇੱਕ ਕਤਲ ਅਤੇ ਕਈ ਇਰਾਦਾ ਕਤਲ ਤੇ ਹੋਰ ਸੰਗੀਨ ਜੁਰਮਾਂ ਦੇ ਮੁਲਜਮ ਜੱਜ ਦੇ ਇਲਾਕੇ ਵਿਚ ਪਲਸਟਰ ਮੋਟਰਸਾਈਕਲ ’ਤੇ ਘੁੰਮਣ ਦੀ ਸੂਚਨਾ ਮਿਲਦੇ ਹੀ ਐਸਪੀ ਡੀ ਅਜੈਰਾਜ ਸਿੰਘ ਦੀ ਅਗਵਾਈ ਹੇਠ ਐਸਐਚਓ ਸਿਟੀ ਇੰਸਪੈਕਟਰ ਹਰਦੇਵ ਸਿੰਘ ਤੇ ਸੀਆਈਏ ਇੰਚਾਰਜ਼ ਇੰਸਪੈਕਟਰ ਪ੍ਰਭਜੀਤ ਸਿੰਘ ਦੀਆਂ ਟੀਮਾਂ ਵੱਲੋਂ ਘੇਰਿਆ ਪਾਇਆ ਗਿਆ ਪ੍ਰੰਤੂ ਇਸਨੇ ਬਚ ਕੇ ਨਿਕਲਣ ਲਈ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿਚ ਗੋਲੀ ਲੱਗਣ ਕਾਰਨ ਇਹ ਜਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਇਸਦੇ ਕੋਲੋਂ ਮੋਟਰਸਾਈਕਲ ਤੋਂ ਇਲਾਵਾ ਇੱਕ 45 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here