ਤਰਨਤਾਰਨ, 12 ਨਵੰਬਰ: ਸੂਬੇ ’ਚ ਪੁਲਿਸ ਵੱਲੋਂ ਬਦਮਾਸ਼ਾਂ ਵਿਰੁਧ ਕੀਤੀ ਜਾ ਰਹੀ ਸਖ਼ਤੀ ਦੌਰਾਨ ਹੁਣ ਬੀਤੀ ਰਾਤ ਤਰਨਤਾਰਨ ਜ਼ਿਲ੍ਹੇ ਵਿਚ ਅੱਧੀ ਰਾਤ ਨੂੰ ਪੁਲਿਸ ਮੁਕਾਬਲੇ ’ਚ ਇੱਕ ਬਦਮਾਸ਼ ਦੇ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਕੁੱਝ ਦਿਨ ਪਹਿਲਾਂ ਸ਼ਹਿਰ ਦੇ ਫ਼ੋਕਲ ਪੁਆਇੰਟ ਕੋਲ ਇੱਕ ਵਪਾਰੀ ਤੋਂ ਰੰਗਦਾਰੀ ਵਸੂਲਣ ਦੇ ਲਈ ਉਸਦੇ ਘਰ ਅੱਗੇ ਗੋਲੀਆਂ ਚਲਾਉਣ ਵਾਲੇ ਇਸ ਬਦਮਾਸ਼ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ।
ਇਹ ਵੀ ਪੜ੍ਹੋਅੰਮ੍ਰਿਤਸਰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਪੰਜ ਬਦਮਾਸ਼ ਕਾਬੂ, ਇੱਕ ਦੇ ਲੱਗੀ ਗੋ+ਲੀ
ਸ਼ਹਿਰ ਦੇ ਵਿਚੋਂ ਗੁਜ਼ਰਦੀ ਡਰੇਨ ਦੇ ਨਜਦੀਕ ਸੜਕ ਉਪਰ ਇਸ ਬਦਮਾਸ਼ ਦੀ ਮੌਜੂਦਗੀ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਗਈ ਪ੍ਰੰਤੂ ਇਸਨੇ ਪੁਲਿਸ ’ਤੇ ਹੀ ਗੋਲੀ ਚਲਾ ਦਿੱਤੀ, ਜੋ ਪੁਲਿਸ ਦੀ ਗੱਡੀ ਉਪਰ ਲੱਗੀਆਂ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਫ਼ਾਈਰਿੰਗ ਕੀਤੀ ਤੇ ਗੋਲੀ ਬਦਮਾਸ਼ ਦੀ ਲੱਤ ਉਪਰ ਲੱਗੀ। ਇਸਦੀ ਪਹਿਚਾਣ ਪਿੰਡ ਦੀਨਪੁਰ ਦੇ ਯੁੱਧਵੀਰ ਸਿੰਘ ਵਜੋਂ ਹੋਈ ਹੈ, ਜੋਕਿ ਹੈਪੀ ਬਾਬਾ ਗੈਂਗ ਦੇ ਲਈ ਕੰਮ ਕਰਦਾ ਦਸਿਆ ਜਾਂਦਾ ਹੈ। ਘਟਨਾ ਮੌਕੇ ਜ਼ਿਲ੍ਹੇ ਦੇ ਐਸਐਸਪੀ ਵੀ ਪੁੱਜੇ, ਜਿੰਨ੍ਹਾਂ ਵੱਲੋਂ ਮੀਡੀਆ ਨੂੰ ਦਸਿਆ ਗਿਆ ਕਿ ਇਸ ਬਦਮਾਸ਼ ਦੇ ਕੋਲੋਂ ਇੱਕ 9 ਐਮਐਮ ਦਾ ਪਿਸਟਲ ਵੀ ਬਰਾਮਦ ਹੋਇਆ ਹੈ।
Share the post "ਅੱਧੀ ਰਾਤ ਨੂੰ ਪੁਲਿਸ ਤੇ ਬਦਮਾਸ਼ ’ਚ ਚੱਲੀਆਂ ਗੋ+ਲੀਆਂ, ਮੁਕਾਬਲੇ ਤੋਂ ਬਾਅਦ ਕਾਬੂ"