ਲੁਧਿਆਣਾ, 1 ਜੂਨ: ਬੀਤੀ ਰਾਤ ਲੁਧਿਆਣਾ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਇਹ ਹੰਗਾਮਾ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਪੂਰਾ ਮਾਮਲਾ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਮੈਰਿਜ ਪੈਲੇਸ ਨਾਲ ਜੁੜਿਆ ਹੋਇਆ ਹੈ। ਵੜਿੰਗ ਨੂੰ ਭਣਕ ਲੱਗੀ ਸੀ ਕਿ ਇਸ ਪੈਲਸ ਵਿੱਚ 2000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਸਟਾਕ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਰਾਜਾ ਵੜਿੰਗ ਖੁਦ ਅਤੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਭਾਰਤ ਭੂਸ਼ਨ ਆਸ਼ੂ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਜਾਂਦੇ ਹਨ। ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਜਾਂਦੀ। ਸੂਚਨਾ ਮਿਲਣ ਦੇ ਉਪਰਾਂਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਹਨ ਤੇ ਪੁਲਿਸ ਵੱਲੋਂ ਇਸਦੀ ਸੂਚਨਾ ਆਬਕਾਰੀ ਵਿਭਾਗ ਨੂੰ ਵੀ ਦੇ ਦਿੱਤੀ ਜਾਂਦੀ।
ਕਿਸਾਨਾਂ ਨੇ ਪੁੱਟਿਆ ਭਾਜਪਾ ਉਮੀਦਵਾਰ ਦਾ ਪੋਲਿੰਗ ਵਾਲਾ ਟੈਂਟ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਕਾਂਗਰਸੀ ਵਰਕਰ ਜਦੋਂ ਗੇਟ ਦੇ ਸਾਹਮਣੇ ਖੜੇ ਹੁੰਦੇ ਹਨ ਤਾਂ ਕਾਫੀ ਸਮੇਂ ਤੱਕ ਪੈਲਸ ਦਾ ਗੇਟ ਨਹੀਂ ਖੋਲਿਆ ਜਾਂਦਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਖੁਦ ਹੀ ਪੈਲੇਸ ਦਾ ਗੇਟ ਟੱਪ ਕੇ ਅੰਦਰ ਦਾਖਲ ਹੋ ਜਾਂਦੇ ਹਨ। ਜਦੋਂ ਸ਼ੁਰੂਆਤੀ ਜਾਂਚ ਕੀਤੀ ਜਾਂਦੀ ਹੈ ਤਾਂ 50 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਜਾਂਦੀਆਂ ਹਨ। ਇਹ ਸ਼ਰਾਬ ਦੀ ਪੇਟੀਆਂ ਕਾਫੀ ਮਹਿੰਗੇ ਸ਼ਰਾਬ ਦੀ ਦੱਸੀ ਜਾ ਰਹੀ ਹੈ। ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਵੱਡਾ ਦੋਸ਼ ਲਗਾਉਂਦੇ ਹੋਏ ਇਸ ਵਿੱਚ ਪੁਲਿਸ ਦੀ ਵੀ ਮਿਲੀਭੁਗਤ ਕਰਾਰ ਦਿੱਤੀ ਹੈ। ਵੜਿੰਗ ਵੱਲੋਂ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। ਵੜਿੰਗ ਨੇ ਦੱਸਿਆ ਕਿ ਪੁਲਿਸ ਸ਼ਰਾਬ ਦੀ ਜਾਂਚ ਕੀਤੇ ਬਿਨਾਂ ਕਿਵੇਂ ਮਾਮਲਾ ਦਰਜ ਕਰ ਸਕਦੀ ਹੈ।
ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਰਕਫੈੱਡ ਲਗਾਏਗੀ ਠੰਢੇ-ਮਿੱਠੇ ਸਰਬਤ ਦੀਆਂ ਛਬੀਲਾਂ
ਇਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਡੀਸੀ ਸਾਕਸ਼ੀ ਸਾਹਨੀ ਨੂੰ ਫੋਨ ਕੀਤਾ ਜਾਂਦਾ ਹੈ ਤੇ ਸਾਰੀ ਘਟਨਾ ਬਾਰੇ ਜਾਨੂ ਵੀ ਕਰਵਾਇਆ ਜਾਂਦਾ ਹੈ। ਵੜਿੰਗ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਪੁਲਿਸ ਮੈਨੇਜਰ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਮਾਮਲੇ ਵਿੱਚ ਕੇਸ ਪੈਲਸ ਮਾਲਕ ਖਿਲਾਫ ਹੋਣਾ ਚਾਹੀਦਾ ਹੈ। ਵੜਿੰਗ ਨੇ ਸਾਫ ਤੌਰ ਤੇ ਕਿਹਾ ਜੇਕਰ ਕੇਸ ਮੈਰਿਜ ਪੈਲਸ ਦੇ ਮਾਲਕ ਖਿਲਾਫ ਨਹੀਂ ਹੁੰਦਾ ਤਾਂ ਉਹ ਰਾਤ ਤੋਂ ਹੀ ਇਸ ਪੈਲਸ ਦੇ ਬਾਹਰ ਆਪਣੇ ਵਰਕਰਾਂ ਸਮੇਤ ਧਰਨੇ ਉੱਤੇ ਬੈਠ ਜਾਣਗੇ।
Share the post "ਅੱਧੀ ਰਾਤ ਵੜਿੰਗ ਨੇ ਪੁਲਿਸ ਅਧਿਕਾਰੀਆਂ ਸਮੇਤ ਮੈਰਿਜ ਪੈਲੇਸ ‘ਤੇ ਮਾਰਿਆ ਛਾਪਾ"