ਬਠਿੰਡਾ, 17 ਅਪ੍ਰੈਲ: ਸਥਾਨਕ ਸ਼ਹਿਰ ਦੇ ਨਾਲ ਲੱਗਦੀ ਭੁੱਚੋਂ ਮੰਡੀ ਵਿਖੇ ਬੁੱਧਵਾਰ ਨੂੰ ਵਾਪਰੀ ਇੱਕ ਦਿਲ-ਕੰਬਾਊ ਘਟਨਾ ਵਿਚ ਟਰੱਕ ਯੂਨੀਅਨ ਦੇ ਵਿਵਾਦ ਨੂੰ ਲੈ ਕੇ ਪ੍ਰਧਾਨ ਰਹੇ ਵਿਅਕਤੀ ਵੱਲੋਂ ਅਪਣੇ ਕੁੱਝ ਹੋਰ ਸਾਥੀਆਂ ਨਾਲ ਮਿਲਕੇ ਹਲਕਾ ਵਿਧਾਇਕ ਦੀ ਹਾਜ਼ਰੀ ’ਚ ਪੁਲਿਸ ਚੌਕੀ ਦੇ ਸਾਹਮਣੇ ਵਿਰੋਧੀਆਂ ’ਤੇ ਹਵਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀਂ ਨਹੀਂ ਕਥਿਤ ਦੋਸ਼ੀਆਂ ਨੇ ਪੁਲਿਸ ਅਤੇ ਵਿਧਾਇਕ ਦੀ ਹਾਜ਼ਰੀ ਵਿਚ ਇੱਥੇ ਮੌਜੂਦ ਮੰਡੀ ਦੇ ਲੋਕਾਂ ’ਤੇ ਫ਼ਾਰਚੂਨਰ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਸਤੋਂ ਬਾਅਦ ਉਨ੍ਹਾਂ ਨੂੂੰ ਕਥਿਤ ਤੌਰ ’ਤੇ ਗੰਦੀਆਂ ਗਾਲਾਂ ਵੀ ਕੱਢੀਆਂ। ਹਾਲਾਂਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਫ਼ਾਰਚੂਨਰ ਤੇ ਇਨੋਵਾ ਕੱਢੀ ’ਤੇ ਆਏ ਅੱਧੀ ਦਰਜਨ ਦੇ ਕਰੀਬ ਵਿਅਕਤੀ ਆਏ ਪ੍ਰੰਤੂ ਪੁਲਿਸ ਸਿਰਫ਼ ਦੋ ਲੋਕਾਂ ਨੂੰ ਹੀ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ। ਇਸ ਘਟਨਾ ਕਾਰਨ ਇਲਾਕੇ ਵਿਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ।
View this post on Instagram
15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਵੱਡੀ ਗੱਲ ਇਹ ਵੀ ਹੈ ਕਿ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਇਸਦੇ ਲਈ ਪੁਲਿਸ ਨੂੰ ਜਿੰਮੇਵਾਰ ਠਹਿਰਾਇਆ ਹੈ। ਮਿਲੀ ਸੂਚਨਾ ਮੁਤਾਬਕ ਦੇ ਭੁੱਚੋਂ ਮੰਡੀ ਟਰੱਕ ਯੂਨੀਅਨ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ। ਕਿਸੇ ਸਮੇਂ ਵਿਧਾਇਕ ਵੱਲੋਂ ਹੀ ਯੂਨੀਅਨ ਦੇ ਪ੍ਰਧਾਨ ਬਣਾਏ ਗੁਰਦਾਸ ਸਿੰਘ ਨਾਲ ਅਣਬਣ ਦੱਸੀ ਜਾ ਰਹੀ ਹੈ ਤੇ ਉਕਤ ਪ੍ਰਧਾਨ ਦੀ ਇੱਕ ਕਥਿਤ ਆਡੀਓ ਵੀ ਵਾਈਰਲ ਹੋਈ ਸੀ, ਜਿਸ ਵਿਚ ਕਥਿਤ ਤੌਰ ‘ਤੇ ਪੈਸਿਆਂ ਦੇ ਲੈਣ-ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਇੰਨ੍ਹਾਂ ਵਿਅਕਤੀਆਂ ਵੱਲੋਂ ਬੀਤੇ ਸ਼ਾਮ ਵੀ ਮੰਡੀਆਂ ਦੇ ਕੁੱਝ ਲੋਕਾਂ ਨੂੰ ਧਮਕਾਇਆ ਅਤੇ ਗਾਲਾਂ ਕੱਢੀਆਂ ਗਈਆਂ ਸਨ। ਜਿਸਦੇ ਚੱਲਦੇ ਅੱਜ ਮੰਡੀ ਦੇ ਲੋਕਾਂ ਵੱਲੋਂ ਹਲਕਾ ਵਿਧਾਇਕ ਜਗਸੀਰ ਸਿੰਘ ਨੂੰ ਬੁਲਾਇਆ ਹੋਇਆ ਸੀ। ਇਸ ਮੌਕੇ ਚੌਕੀ ਦੇ ਬਾਹਰ ਕੌਂਸਲਰ ਵਿਨੋਦ ਕੁਮਾਰ, ਪ੍ਰਧਾਨ ਜੌਨੀ ਬਾਂਸਲ, ਸਾਬਕਾ ਉਪ ਪ੍ਰਧਾਨ ਪਿ੍ਰੰਸ ਗੋਲਨ ਸਹਿਤ ਦਰਜ਼ਨਾਂ ਇਲਾਕੇ ਦੇ ਪਤਵੰਤੇ ਖੜੇ ਹੋਏ ਸਨ।
ਕਿਸਾਨਾਂ ਨੇ ਮੁੜ ਕੀਤਾ ਭਾਜਪਾ ਉਮੀਦਵਾਰ ਦਾ ਵਿਰੋਧ,ਪੁਲਿਸ ਨੇ ਕਿਸਾਨਾਂ ’ਤੇ ਕੀਤਾ ਲਾਠੀਚਾਰਜ
ਇਸ ਦੌਰਾਨ ਜਗਜੀਤ ਸਿੰਘ,ਸੇਵਕ ਸਿੰਘ,ਗੁਰਦਾਸ ਸਿੰਘ,ਮਨੋਜ ਕੁਮਾਰ ਉਰਫ਼ ਮਨੂੰ ਅਤੇ ਕੁੱਝ ਅਣਪਛਾਤੇ ਵਿਅਕਤੀ ਇੱਕ ਫ਼ਾਰਚੂਨਰ ਅਤੇ ਇਨੋਵਾ ਗੱਡੀ ਉਪਰ ਆਏ। ਇਸ ਮਾਮਲੇ ਵਿਚ ਪੁਲਿਸ ਕੇਸ ਦਰਜ ਕਰਵਾਉਣ ਵਾਲੇ ਕੌਂਸਲਰ ਵਿਨੋਦ ਕੁਮਾਰ ਦੇ ਮੁਤਾਬਕ ਫ਼ਾਰਚੂਨਰ ਗੱਡੀ ਬਹੁਤ ਜਿਆਦਾ ਤੇਜ ਸੀ ਤੇ ਪਹਿਲਾਂ ਇਸਨੂੰ ਚੌਕੀ ਦੇ ਸਾਹਮਣੇ ਖੜੇ ਮੰਡੀ ਦੇ ਲੋਕਾਂ ’ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕਾਂ ਨੇ ਭੱਜ ਕੇ ਜਾਨ ਬਚਾਈ। ਇਸਤੋਂ ਬਾਅਦ ਗੱਡੀ ਵਿਚੋਂ ਉਤਰੇ ਕੁੱਝ ਲੋਕਾਂ ਨੇ ਹੱਥਾਂ ਵਿਚ ਰਿਵਾਲਵਰ ਫ਼ੜਕੇ ਮੌਕੇ ’ਤੇ ਹਾਜ਼ਰ ਲੋਕਾਂ ਨੂੰ ਗਾਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਵਾਈ ਫ਼ਾਈਰ ਕਰ ਦਿੱਤੇ। ਜਿਸ ਕਾਰਨ ਮੌਕੇ ’ਤੇ ਹਫ਼ੜਾ-ਦਫ਼ੜੀ ਮੱਚ ਗਈ। ਮੌਕੇ ’ਤੇ ਪੁਲਿਸ ਮੁਲਾਜਮਾਂ ਦੀ ਮੱਦਦ ਨਾਲ ਦੋ ਵਿਅਕਤੀਆਂ ਜਗਜੀਤ ਸਿੰਘ ਅਤੇ ਸੇਵਕ ਸਿੰਘ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੇੋ ਨਾਲ ਦੇ ਸਾਥੀ ਗੁਰਦਾਸ ਸਿੰਘ, ਮਨੂੰ ਅਤੇ ਹੋਰ ਅÇਗਿਆਤ ਵਿਅਕਤੀ ਗੱਡੀਆਂ ’ਤੇ ਭੱਜ ਗਏ।
ਹਰਿਆਣਾ ਦੇ ਹਿਸਾਰ ’ਚ ‘ਨੂੰਹਾਂ ਕਰਨਗੀਆਂ ਸਹੁਰੇ’ ਦਾ ਮੁਕਾਬਲਾ, ਚੋਟਾਲਾ ਪ੍ਰਵਾਰ ਹੋਇਆ ਆਹਮੋ-ਸਾਹਮਣੇ
ਘਟਨਾ ਤੋਂ ਬਾਅਦ ਇਲਾਕੇ ’ਚ ਰੋਸ਼ ਫੈਲ ਗਿਆ ਤੇ ਲੋਕਾਂ ਨੇ ਧਰਨਾਂ ਸ਼ੁਰੂ ਕਰ ਦਿੱਤਾ। ਜਿਸਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਤੇ ਡੀਐਸਪੀ ਹਰਸ਼ਪ੍ਰੀਤ ਸਿੰਘ ਮੌਕੇ ’ਤੋ ਪੁੱਜੇ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਮਾਮਲੇ ਵਿਚ ਫ਼ਿਲਹਾਲ ਪੁਲਿਸ ਨੇ ਕੋਂਸਲਰ ਵਿਨੋਦ ਕੁਮਾਰ ਦੀ ਸਿਕਾਇਤ ’ਤੇ ਜਗਜੀਤ ਸਿੰਘ, ਸੇਵਕ ਸਿੰਘ, ਗੁਰਦਾਸ ਸਿੰਘ, ਮਨੂੰ ਅਤੇ ਹੋਰ ਅਗਿਆਤ ਵਿਅਕਤੀਆਂ ਵਿਰੁਧ ਆਈ.ਪੀ.ਸੀ ਦੀ ਧਾਰਾ 307,25,54,59,148,149 ਅਤੇ 188 ਅਧੀਨ ਕੇਸ ਦਰਜ ਕਰ ਲਿਆ ਹੈ। ਉਧਰ ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਅੱਜ ਦੀ ਘਟਨਾ ਲਈ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦੌਰਾਨ ਜਦ ਸਾਰੇ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਤਾਂ ਉਨ੍ਹਾਂ ਦੇ ਹਥਿਆਰ ਕਿਉਂ ਨਹੀਂ ਜਮ੍ਹਾਂ ਹੋਏ। ਵਿਧਾਇਕ ਨੇ ਮੰਨਿਆ ਕਿ ਇਹ ਘਟਨਾ ਉਨ੍ਹਾਂ ਦੀ ਹਾਜ਼ਰੀ ਵਿਚ ਵਾਪਰੀ ਹੈ ਤੇ ਇਸਦੇ ਲਈ ਉਨ੍ਹਾਂ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਇਆ ਹੈ।
Share the post "ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ"