ਯੂਨੀਵਰਸਿਟੀ ’ਚ ਵਿਦਿਆਰਥਣ ਨੇ ਉਤਾਰੇ ਕੱਪੜੇ, ਮੱਚੀ ਤਰਥੱਲੀ, ਪੁਲਿਸ ਨੇ ਲਿਆ ਹਿਰਾਸਤ ’ਚ

0
64
+2

ਨਵੀਂ ਦਿੱਲੀ, 4 ਨਵੰਬਰ: ਇਜਰਾਇਲ ਨਾਲ ਤਣਾਅ ਪੂਰਨ ਸਬੰਧਾਂ ਕਾਰਨ ਪੂਰੀ ਦੁਨੀਆ ਵਿਚ ਚਰਚਾ ’ਚ ਚੱਲ ਰਹੇ ਇਸਲਾਮੀ ਦੇਸ ਈਰਾਨ ਦੀ ਇੱਕ ਨਾਮੀ ਯੂਨੀਵਰਸਿਟੀ ਵਿਚ ਹਿਜ਼ਾਬ ਦੇ ਵਿਰੋਧ ਵਿਚ ਇੱਕ ਵਿਦਿਆਰਥਣ ਵੱਲੋਂ ਯੂਨੀਵਰਸਿਟੀ ਵਿਚ ਹੀ ਆਪਣੇ ਕੱਪੜੇ ਉਤਾਰ ਕੇ ਵੱਖਰੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਿਦਿਆਰਥਣ ਦੀ ਇਸ ਹਰਕਤ ਦੀ ਵੀਡੀਓ ਹੁਣ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਹਿੰਦੂ ਮਹਾਂਸਭਾ ਮੰਦਰ ਦੇ ਬਾਹਰ ਖਾਲਿਸਤਾਨੀ ਤੇ ਹਿੰਦੂਆਂ ’ਚ ਝੜਪਾਂ, ਹਿੰਦੂ ਸ਼ਰਧਾਲੂਆਂ ਦੀ ਕੁੱਟਮਾਰ ਦੇ ਲੱਗੇ ਦੋਸ਼

ਇਹ ਵੀ ਦਸਿਆ ਜਾ ਰਿਹਾ ਕਿ ਬਾਅਦ ਵਿਚ ਇਰਾਨ ਦੀ ਧਾਰਮਿਕ ਪੁਲਿਸ ਵੱਲੋਂ ਇਸ ਲੜਕੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਗੌਰਤਲਬ ਹੈ ਕਿ ਈਰਾਨ ਵਿਚ ਔਰਤਾਂ ਨੂੰ ਹਿਜ਼ਾਬ ਪਾਉਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ਪ੍ਰੰਤੂ ਲੜਕੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਸੇ ਵਿਰੋਧ ਦੇ ਵਿਚ ਇਹ ਘਟਨਾ ਉਪਜ਼ੀ ਹੈ। ਹਾਲਾਂਕਿ ਇਸਦੀ ਇਸਲਾਮੀ ਦੁਨੀਆਂ ਵਿਚ ਨਿੰਦਾ ਕੀਤੀ ਜਾ ਰਹੀ ਹੈ।

 

+2

LEAVE A REPLY

Please enter your comment!
Please enter your name here