spot_img
spot_img

ਬਠਿੰਡਾ ਜ਼ਿਲ੍ਹੇ ਦੇ ਇਸ ਪਿੰਡ ’ਚ ਪਿਊ ਨੇ ਆਪਣੇ ਨਸ਼ੇੜੀ ਨੌਜਵਾਨ ਪੁੱਤਰ ਦਾ ਕਤ+ਲ

Date:

spot_img

ਮੌੜ ਮੰਡੀ, 4 ਅਕਤੂਬਰ: ਨਸ਼ਿਆਂ ਦੇ ਵਧਦੇ ਪ੍ਰਕੋਪ ਕਾਰਨ ਜਿੱਥੇ ਹਰ ਰੋਜ਼ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੋਤਾਂ ਹੋ ਰਹੀਆਂ ਹਨ, ਉਥੇ ਅੱਜ ਬਲਾਕ ਦੇ ਪਿੰਡ ਸੰਦੋਹਾ ’ਚ ਵਾਪਰੀ ਦਿਲ-ਕੰਬਾਊ ਘਟਨਾ ਵਿਚ ਇੱਕ ਪਿਊ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਕਤਲ ਕਰ ਦਿੱਤਾ, ਜੋ ਨਸ਼ੇ ਦੀ ਪੂਰਤੀ ਲਈ ਪੈਸਿਆਂ ਨੂੰ ਲੈ ਕੇ ਆਪਣੇ ਘਰੇ ਹਰ ਰੋਜ਼ ਕਲੈਸ਼ ਕਰਦਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਸੇਵਕ ਸਿੰਘ (25 ਸਾਲ) ਦੇ ਤੌਰ ‘ਤੇ ਹੋਈ ਹੈ। ਥਾਣਾ ਮੌੜ ਦੇ ਮੁਖੀ ਜਗਦੇਵ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਮਾਤਾ ਮੂਰਤੀ ਕੌਰ ਦੇ ਬਿਆਨਾਂ ਉਪਰ ਉਸਦੇ ਪਤੀ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ: ਮੋਗਾ ‘ਚ ਚੱਲੀਆਂ ਗੋ+ਲੀਆਂ, ਪਾੜੇ ਉਮੀਦਵਾਰਾਂ ਦੇ ਕਾਗਜ਼

ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਮੁਦਈ ਮੂੁਰਤੀ ਕੌਰ ਨੇ ਦਸਿਆ ਕਿ ਉਸਦਾ ਛੋਟਾ ਲੜਕਾ ਗੁਰਸੇਵਕ ਸਿੰਘ ਜੋ ਅਜੇ ਕੁਆਰਾ ਸੀ ਅਤੇ ਨਸ਼ੇ ਪੱਤੇ ਕਰਨ ਦਾ ਆਦੀ ਸੀ। ਵੀਰਵਾਰ ਦੀ ਰਾਤ ਨੂੰ ਕਰੀਬ 9 ਸਾਢੇ ਨੌ ਵਜੇ ਉਹ ਜਦ ਘਰ ਆਇਆ ਤਾਂ ਨਸ਼ੇ ਦਾ ਰੱਜਿਆ ਹੋਇਆ ਸੀ ਤੇ ਉਸਦੇ ਨਾਲ ਕੁੱਟਮਾਰ ਕਰਨ ਲੱਗ ਪਿਆ। ਇਸ ਦੌਰਾਨ ਉਸਦੇ ਘਰਵਾਲੇ ਹੁਸ਼ਿਆਰ ਸਿੰਘ ਨੇ ਗੁਰਸੇਵਕ ਨੂੰ ਰੋਕਿਆ ਤਾਂ ਉਹ ਆਪਣੇ ਪਿਊ ਦੇ ਵੀ ਗਲ ਪੈ ਗਿਆ। ਜਿਸਤੋਂ ਬਾਅਦ ਹੋਈ ਤਕਰਾਰਬਾਜ਼ੀ ਦੇ ਦੌਰਾਨ ਉਸਦੇ ਪਤੀ ਨੇ ਵਿਹੜੇ ਵਿਚ ਪਿਆ ਲੋਹੇਦਾ ਫੌਹੜਾ ਚੁੱਕ ਕੇ ਗੁਰਸੇਵਕ ਸਿੰਘ ਦੇ ਸਿਰ ਵਿਚ ਮਾਰਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਗਈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਠੇਕਾ ਮੁਲਾਜਮ ਸੰਘਰਸ ਕਮੇਟੀ ਵੱਲੋਂ 22 ਜੁਲਾਈ ਨੂੰ ਪਟਿਆਲੇ ਵਿਖੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ

Bathinda News: ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ...

Ludhiana ਦੇ ਪ੍ਰਸਿੱਧ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕੜਵੱਲ ਮੁੜ ਹੋਏ ਇਕੱਠੇ

👉ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਵਿਖੇ ਅਰਦਾਸ ਕਰਕੇ...

Fazilka Police ਦੀ ਵੱਡੀ ਕਾਮਯਾਬੀ; ਥਾਣਾ ਸਿਟੀ ਵੱਲੋਂ 15 ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਕਾਬੂ

Fazilka News: Fazilka Police (ਫਾਜਿਲਕਾ ਪੁਲਿਸ) ਵੱਲੋਂ ਮਾੜੇ ਅਨਸਰਾਂ...