Tuesday, February 3, 2026

ਬਠਿੰਡਾ ਦੇ ਇਸ ਪਿੰਡ ‘ਚ ਘਰੇ ਵੜ੍ਹ ਕੇ ਪਿਊ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕ+ਤਲ

Date:

spot_img

ਬਠਿੰਡਾ, 10 ਸਤੰਬਰ: ਇੱਕ ਪਾਲਤੂ ਕੁੱਤੇ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਦੇ ਚੱਲਦਿਆਂ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਪਿਊ-ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਇੱਕ ਔਰਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ ਹੈ, ਜਿਸਦਾ ਬਠਿੰਡਾ ਦੇ ਇੱਕ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਮੁਲਜਮਾਂ ਨੇ ਇਸ ਘਟਨਾ ਨੂੰ ਮ੍ਰਿਤਕ ਦੇ ਘਰ ਆ ਕੇ ਅੰਜਾਮ ਦਿੱਤਾ। ਇਸ ਸਬੰਧ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Haryana ਵਿਚ Congress ਤੇ AAP ਵਿਚਕਾਰ ਗਠਜੋੜ ਦੀ ਗੱਲਬਾਤ ਟੁੱਟੀ, AAP ਨੇ ਜਾਰੀ ਕੀਤੀ ਪਹਿਲੀ ਲਿਸਟ

ਮੁਢਲੀ ਸੂਚਨਾ ਮੁਤਾਬਕ ਰਾਤੋ-ਰਾਤ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜਮਾਂ ਨੂੰ ਫ਼ੜ ਲਿਆ ਹੈ ਜਦਕਿ ਦੂਜਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਮ੍ਰਿਤਕ ਪੁੱਤ ਦੀ ਪਹਿਚਾਣ ਅਮਰੀਕ ਸਿੰਘ (32) ਅਤੇ ਉਸਦੇ ਪਿਤਾ ਦੀ ਪਹਿਚਾਣ ਮੰਦਰ ਸਿੰਘ (55) ਸਾਲ ਦੇ ਤੌਰ ‘ਤੇ ਹੋਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਤੋਂ ਸੀਆਈਏ ਦੀਆਂ ਟੀਮਾਂ ਸਹਿਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਸਨ।

ਪੰਜਾਬ ’ਚ ਆਮ ਆਦਮੀ ਪਾਰਟੀ ਦੇ ਆਗੂ ਦਾ ਕ+ਤਲ, ਕਾਤਲਾਂ ਦੀ ਭਾਲ ਜਾਰੀ

ਸੂਚਨਾ ਮੁਤਾਬਕ ਕਥਿਤ ਦੋਸ਼ੀਆਂ ਦੇ ਵੱਲੋਂ ਰਾਤ ਕਰੀਬ ਸਾਢੇ 9-10 ਵਜੇਂ ਅਮਰੀਕ ਸਿੰੰਘ ਨੂੰ ਘਰ ਦੇ ਬਾਹਰ ਬੁਲਾਇਆ ਤੇ ਜਦ ਉਹ ਗੇਟ ਖੋਲ ਕੇ ਬਾਹਰ ਆਇਆ ਤਾਂ ਉਨ੍ਹਾਂ ਉਸਦੇ ਉਪਰ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਪੁੱਤਰ ਦੀਆਂ ਚੀਕਾਂ ਸੁਣ ਕੇ ਉਸਦਾ ਪਿਤਾ ਮੰਦਰ ਸਿੰਘ ਬਾਹਰ ਭੱਜਿਆ ਤੇ ਉਸਨੂੰ ਛੁਡਾਉਣ ਲੱਗਿਆ ਪ੍ਰੰਤੂ ਮੁਲਜਮਾਂ ਨੇ ਉਸਦੇ ਉਪਰ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਅਮਰੀਕ ਦੀ ਮਾਤਾ ਦਰਸ਼ਨ ਕੌਰ ਵੀ ਰੌਲਾ ਸੁਣ ਕੇ ਬਾਹਰ ਆਈ ਤੇ ਮੁਲਜਮਾਂ ਨੇ ਉਸਨੂੰ ਵੀ ਨਾ ਬਖ਼ਸਿਆਂ। ਮ੍ਰਿਤਕ ਅਮਰੀਕ ਸਿੰਘ ਸ਼ਾਦੀਸੁਦਾ ਸੀ ਤੇ ਉਸਦੇ ਇੱਕ 10 ਸਾਲਾਂ ਦਾ ਛੋਟਾ ਬੱਚਾ ਵੀ ਹੈ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...