👉ਸਾਬਕਾ ਵਿਦਿਆਰਥੀ ਨੇ ਫਰਨੀਸ਼ਿੰਗ ਲਈ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ
ਬਠਿੰਡਾ, 3 ਜਨਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸੈਂਟਰਲ ਲਾਇਬ੍ਰੇਰੀ ਦੇ ਰੀਡਿੰਗ ਹਾਲ ਦਾ ਉਦਘਾਟਨ ਅੱਜ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ, ਪ੍ਰੋ. ਸੰਦੀਪ ਕਾਂਸਲ ਅਤੇ ਮਹਾਂਸ਼ਕਤੀ ਐਨਰਜੀ ਲਿਮਟਿਡ, ਬਠਿੰਡਾ ਦੇ ਡਾਇਰੈਕਟਰ, ਇੰਜ. ਕਰਨ ਕਾਂਸਲ ਵੱਲੋਂ ਕੀਤਾ ਗਿਆ ।ਇਸ ਸਮਾਗਮ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ, ਮੌਜੂਦ ਸਨ।ਰੀਡਿੰਗ ਹਾਲ ਨੂੰ ਯੂਨੀਵਰਸਿਟੀ ਦੇ ਮਾਣਮੱਤੇ ਸਾਬਕਾ ਵਿਦਿਆਰਥੀ, ਇੰਜੀਨੀਅਰ ਕਰਨ ਕਾਂਸਲ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ (ਬੈਚ 2000-2004) ਦੇ ਬੀ.ਟੈੱਕ ਇਲੈਕਟ੍ਰੀਕਲ ਇੰਜੀਨੀਅਰਿੰਗ ਗ੍ਰੈਜੂਏਟ ਵੱਲੋਂ ਦਿੱਤੀ ਗਈ 3,00,000 ਰੁਪਏ ਦੀ ਵਿੱਤੀ ਸਹਾਇਤਾ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾ
ਇਸ ਮੌਕੇ ਬੋਲਦਿਆਂ ਪ੍ਰੋ: ਸੰਦੀਪ ਕਾਂਸਲ ਨੇ ਕਿਹਾ ਕਿ ਲਾਇਬ੍ਰੇਰੀਆਂ ਕਿਸੇ ਵੀ ਵਿੱਦਿਅਕ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ । ਉਹਨਾਂ ਐਮ.ਆਰ.ਐਸ.ਪੀ.ਟੀ.ਯੂ. ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਅਕਾਦਮਿਕ ਉੱਤਮਤਾ ਦਾ ਕੇਂਦਰ ਬਣਾਉਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਕੁੱਲ 102 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਨਵਾਂ ਰੀਡਿੰਗ ਹਾਲ ਇਸ ਦਿਸ਼ਾ ਵਿੱਚ ਇੱਕ ਕਦਮ ਹੈ।ਇੰਜ. ਕਰਨ ਕਾਂਸਲ ਨੇ ਆਪਣੇ ਕੈਰੀਅਰ ਦੇ ਸਿਹਰਾ ਸੰਸਥਾਂ ਨੂੰ ਦਿੰਦਿਆਂ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਨੂੰ ਵਾਪਸ ਦੇਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। “ਇਸ ਕੈਂਪਸ ਨੇ ਮੈਨੂੰ ਉੱਦਮੀ ਬਣਾਇਆ ਜੋ ਮੈਂ ਅੱਜ ਹਾਂ। ਉਹਨਾਂ ਕਿਹਾ ਮੈਂ ਇਸਦੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਸਮਰਥਨ ਕਰਨ ਲਈ ਹਮੇਸ਼ਾਂ ਉਪਲਬਧ ਅਤੇ ਸਮਰਪਿਤ ਰਹਾਂਗਾ ।
ਇਹ ਵੀ ਪੜ੍ਹੋ ਪੰਜਾਬ ’ਚ ਤਿੰਨ ਦਿਨ ਠੱਪ ਰਹੇਗੀ ਸਰਕਾਰੀ ਬੱਸ ਸੇਵਾ, ਜਾਣੋਂ ਕਾਰਨ
ਉਨ੍ਹਾਂ ਨੇ ਵਿਦਿਆਰਥੀਆਂ ਲਈ ਨਿਰਵਿਘਨ ਸਿੱਖਣ ਦੀ ਸਹੂਲਤ ਲਈ ਰੀਡਿੰਗ ਹਾਲ ਨੂੰ 24×7 ਖੁੱਲ੍ਹਾ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।ਇਸ ਮੌਕੇ ਤੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਆਪਣੀ ਸਵਰਗਵਾਸੀ ਮਾਤਾ ਸਰਦਾਰਨੀ ਹਰਪਾਲ ਕੌਰ ਬਰਾੜ ਦੀ ਯਾਦ ਵਿਚ ਇਕ ਲੈਕਚਰ ਹਾਲ ਨੂੰ ਸਪਾਂਸਰ ਕਰਨ ਦਾ ਐਲਾਨ ਕੀਤਾ।ਡਾ ਇਕਬਾਲ ਸਿੰਘ ਬਰਾੜ, ਚੀਫ਼ ਲਾਇਬ੍ਰੇਰੀਅਨ, ਨੇ ਇੰਜੀਨੀਅਰ ਕਰਨ ਕਾਂਸਲ ਦਾ ਕੈਂਪਸ ਦੀ ਬਿਹਤਰੀ ਲਈ ਉਦਾਰਤਾ ਅਤੇ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਕੈਂਪਸ ਡਾਇਰੈਕਟਰ, ਡੀਨ, ਡਾਇਰੈਕਟਰ, ਪ੍ਰੋਫੈਸਰ-ਇਨ-ਚਾਰਜ, ਵਿਭਾਗਾਂ ਦੇ ਮੁਖੀ, ਸੀਨੀਅਰ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕੇਂਦਰੀ ਲਾਇਬ੍ਰੇਰੀ ਰੀਡਿੰਗ ਹਾਲ ਦਾ ਉਦਘਾਟਨ"