ਤਲਵੰਡੀ ਸਾਬੋ, 12 ਜੁਲਾਈ : ਜ਼ਿੰਦਗੀ ਦੀ ਅੰਨੇਵਾਹ ਭੱਜ ਦੌੜ, ਭੌਤਿਕ ਵਸਤਾਂ ਦੇ ਇਕੱਠ ਤੋਂ ਦੂਰ ਰਹਿਣ, ਮਨ ਅਤੇ ਰੂਹਾਨੀ ਖੁਸ਼ੀ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਜੂਕੇਸ਼ਨ ਵਿਖੇ “ਰੇਖੀ ਸੈਂਟਰ ਆਫ਼ ਐਕਸੀਲੈਂਸ ਫ਼ਾਰ ਦੀ ਸਾਇੰਸ ਆਫ਼ ਹੈਪੀਨੈਸ”ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ.(ਡਾ.)ਸਾਮਦੂ ਛੇਤਰੀ ਪ੍ਰੋਫੈਸਰ ਐਂਡ ਡਾਇਰੈਕਟਰ ਆਫ਼ ਯੋਗਾਨੰਦਾ ਸਕੂਲ ਆਫ਼ ਸਪਿਰਚੂਐਲਿਟੀ ਸ਼ੂਲਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਕੀਤਾ। ਸਮਾਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕੀਤੀ।ਇਸ ਮੌਕੇ ਡਾ. ਛੇਤਰੀ ਨੇ ਰੂਹਾਨੀ ਤੇ ਸੱਚੀ ਖੁਸ਼ੀ ਦੀ ਗੱਲ ਕਰਦਿਆਂ ਕਿਹਾ ਕਿ ਭੌਤਿਕ ਵਸਤਾਂ, ਸਾਧਨ ਤੇ ਰੁਪਏ ਆਦਿ ਇਕੱਠੇ ਕਰਕੇ ਆਪਣੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੱਚੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਰਿਫ਼ਾਈਨਰੀ ਵਿਵਾਦ:‘ਗੁੰਡਾ ਟੈਕਸ ਜਾਂ ਸਥਾਨਕ ਅਪਰੇਟਰਾਂ ਨੂੰ ਰੁਜਗਾਰ ਦੇਣ ਦਾ ਮੁੱਦਾ!
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਾਵਾ ਨੇ ਰੇਖੀ ਫਾਉਂਡੇਸ਼ਨ, ਯੂਨੀਵਰਸਿਟੀ ਪ੍ਰਬੰਧਕਾਂ, ਡਾ. ਛੇਤਰੀ ਦਾ ਧੰਨਵਾਦ ਕਰਦੇ ਹੋਏ ਅਤੇ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਤੀਯੋਗਿਤਾ ਦੇ ਇਸ ਯੁੱਗ ਵਿੱਚ ਹਰ ਆਦਮੀ ਤਣਾਅ ਮਹਿਸੂਸ ਕਰ ਰਿਹਾ ਹੈ ਜੋ ਉਸਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਉੱਤਮ ਨਤੀਜੇ ਲੈਣ ਵਾਸਤੇ ਤਣਾਅ ਮੁਕਤ ਅਤੇ ਖੁਸ਼ ਰਹਿਣਾ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਖੁਸ਼ ਰਹਿਣ ਲਈ ਸੈਂਟਰ ਵਿੱਚ ਉਪਲਬਧ ਮਸ਼ੀਨਾਂ ਅਤੇ ਆਧੁਨਿਕ ਉਪਕਰਨਾਂ ਦਾ ਲਾਹਾ ਲੈਣ ਲਈ ਵੀ ਪ੍ਰੇਰਿਤ ਕੀਤਾ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਾਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।