ਚੰਡੀਗੜ੍ਹ: ਸੰਗਰੂਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਵਿਅਕਤੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ। ਜਿਥੇ ਬੀਤੇ ਦਿਨ ਇਹ ਮੌਤ ਦਾ ਆਕੜਾਂ 5 ਸੀ, ਹੁਣ ਉਹ ਵੱਧ ਕੇ 8 ਹੋ ਗਿਆ ਹੈ। ਉਥੇ ਹੀ ਦੂਜੇ ਪਾਸੇ ਮਾਨ ਸਰਕਾਰ ਵਿਰੋਧੀਆ ਦੇ ਨਿਸ਼ਾਨੇ ‘ਤੇ ਆ ਗਈ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਮੇਤ ਸ਼੍ਰੋਮਣੀ ਸਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ‘ਤੇ ਤਿਖੇ ਨਿਸ਼ਾਨੇ ਸਾਧੇ ਨੇ। ਪ੍ਰਤਾਪ ਬਾਜਵਾ ਨੇ ਟਵੀਟ ਕਰਦਿਆ ਕਿਹਾ ਕਿ “ਦਿੜ੍ਹਬਾ ਵਿਧਾਨ ਸਭਾ ਹਲਕੇ ‘ਚ ਨਾਜਾਇਜ਼ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਦੀ ਨੁਮਾਇੰਦਗੀ ਪੰਜਾਬ ਦੇ ਆਬਕਾਰੀ ਮੰਤਰੀ ਹਰਪਾਲ ਚੀਮਾ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੜ੍ਹਬਾ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਅਧੀਨ ਆਉਂਦਾ ਹੈ। ਪਰ ਸਰਕਾਰ ਜ਼ਿੰਮੇਵਾਰੀ ਤੈਅ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਭਗਵੰਤ ਮਾਨ ਜੀ ਨੇ ਇਸ ਮੁੱਦੇ ‘ਤੇ ਚੁੱਪੀ ਧਾਰੀ ਰੱਖੀ ਹੈ। ਹਰਪਾਲ ਚੀਮਾ ਅਤੇ ਮਾਨ ਸਰਕਾਰ ਵੱਲੋਂ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਜੋ ਕਿ ਬੇਸ਼ਰਮੀ ਦਾ ਸਿਖਰ ਹੈ। ਇਸ ਦੌਰਾਨ, ਆਬਕਾਰੀ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਅਸਤੀਫ਼ਾ ਮੰਗਣ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ‘ਤੇ ਹੈ।”
Eight people have died by consuming illicit liquor in the Dirba assembly segment, which is being represented by the Punjab Excise Minister, @HarpalCheemaMLA himself. Dirba comes under Sangrur, the home district of Punjab CM @BhagwantMann. However, the @AAPPunjab govt has failed…
— Partap Singh Bajwa (@Partap_Sbajwa) March 21, 2024
ਉਥੇ ਹੀ ਦੂਜੇ ਪਾਸੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਅਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਚੁੱਪ ਕਿਓ ਨੇ, ਇਹ ਉਹੀ ਆਗੂ ਨੇ ਜੋ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਰੌਲਾ ਪਾਉਂਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਦਿੜ੍ਹਬਾ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਅਧੀਨ ਆਉਂਦਾ ਹੈ। ਪਰ ਸਰਕਾਰ ਜ਼ਿੰਮੇਵਾਰੀ ਤੈਅ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਭਗਵੰਤ ਮਾਨ ਜੀ ਨੇ ਇਸ ਮੁੱਦੇ ‘ਤੇ ਚੁੱਪੀ ਧਾਰੀ ਰੱਖੀ ਹੈ। ਹਰਪਾਲ ਚੀਮਾ ਅਤੇ ਮਾਨ ਸਰਕਾਰ ਵੱਲੋਂ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਜੋ ਕਿ ਬੇਸ਼ਰਮੀ ਦਾ ਸਿਖਰ ਹੈ। ਇਸ ਦੌਰਾਨ, ਆਬਕਾਰੀ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਅਸਤੀਫ਼ਾ ਮੰਗਣ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ‘ਤੇ ਹੈ। ਮਾਨ ਸਾਹਿਬ ਇਹ ਨਾ ਭੁੱਲੋ ਕਿ ਸੂਬੇ ਵਿੱਚ ਹਰ ਇੱਕ ਦੀ ਜਾਨ ਬਚਾਉਣ ਦੀ ਤੁਹਾਡੀ ਸੰਵਿਧਾਨਕ ਜ਼ਿੰਮੇਵਾਰੀ ਹੈ। ਇਨ੍ਹਾਂ 8 ਮੌਤਾਂ ਲਈ ਤੁਸੀਂ ਅਤੇ ਤੁਹਾਡੇ ਆਬਕਾਰੀ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋ। ਜੇ ਤੁਸੀਂ ਰਾਜ ਨਹੀਂ ਚਲਾ ਸਕਦੇ ਤਾਂ ਤੁਰੰਤ ਅਸਤੀਫ਼ਾ ਦੇ ਦਿਓ।”
👉8 persons have died due to spurious liqour in Home district of CM @BhagwantMann and constituency of Excise cum Finance Minister @HarpalCheemaMLA.
👉Both have maintained a studied silence on the issue. They are same leaders including their Supremo @ArvindKejriwal who used to… pic.twitter.com/oi83Gd2TWr— Bikram Singh Majithia (@bsmajithia) March 21, 2024
Share the post "ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਆਕੜੇ ‘ਚ ਵਾਧਾ, ਆਬਕਾਰੀ ਮੰਤਰੀ ਹਰਪਾਲ ਚੀਮਾ ਤੋਂ ਅਸਤੀਫ਼ੇ ਦੀ ਮੰਗ"