ਹਰਿਆਣਾ: ਗਣਤੰਤਰ ਦਿਵਸ ਮੌਕੇ ਅੱਜ ਹਰਿਆਣਾ ਸਰਕਾਰ ਵੱਲੋਂ ਕੈਦੀਆਂ ਦੀ ਸਜ਼ਾ ਵਿਚ 30 ਤੋਂ 60 ਦਿਨਾਂ ਦੀ ਵਿਸ਼ੇਸ਼ ਛੁੱਟ ਦਾ ਐਲਾਨ ਕੀਤਾ ਹੈ। ਜਿਹੜੇ ਦੋਸ਼ੀਆਂ ਨੂੰ ਉਮਰ ਕੈਦ ਸਣੇ 10 ਸਾਲ ਜਾਂ ਉਸ ਤੋਂ ਵਧ ਦੀ ਸਜ਼ਾ ਸੁਣਾਈ ਗਈ ਹੈ ਉੁਨ੍ਹਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ ਜਦੋਂਕਿ 5 ਸਾਲ ਤੋਂ ਵੱਧ ਪਰ 10 ਸਾਲ ਤੋਂ ਘੱਟ ਸਜ਼ਾ ਵਾਲੇ ਕੈਦੀਆਂ ਨੂੰ 45 ਦਿਨਾਂ ਦੀ ਰਾਹਤ ਦਿੱਤੀ ਜਾਵੇਗੀ।
ਮਸ਼ਹੂਰ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲੇਗਾ ਪਦਮਸ਼੍ਰੀ ਅਵਾਰਡ
ਹਰਿਆਣਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਡੇਰਾ ਮੁੱਖੀ ਰਾਮ ਰਹੀਮ ਦੀ ਪਰੈਲ ਵਿਚ 10 ਦਿਨਾਂ ਦਾ ਵਾਧਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਪਹਿਲਾ ਹੀ 50 ਦਿਨ ਦੀ ਪੈਰੋਲ ‘ਤੇ ਯੂ.ਪੀ ਦੇ ਬਾਗਪਤ ਆਸ਼ਰਮ ‘ਚ ਰੁੱਕਿਆ ਹੋਇਆ ਹੈ। ਹੁਣ 10 ਦਿਨਾਂ ਦੇ ਵਾਧੇ ਨਾਲ ਉਸ ਦੀ ਪੈਰੋਲ ਹੁਣ 60 ਦਿਨਾਂ ਦੀ ਯਾਨੀ 2 ਮਹੀਨਿਆਂ ਦੀ ਹੋ ਗਈ ਹੈ। ਸੂਬਾ ਸਰਕਾਰ ਮੁਤਾਬਕ ਹਰਿਆਣਾ ਦੀਆਂ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਗਏ ਹਰਿਆਣਾ ਦੇ ਬਾਹਰ ਦੀਆਂ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਸਾਰੇ ਕੈਦੀ ਵੀ ਇਸ ਛੋਟ ਨੂੰ ਪਾਉਣ ਦੇ ਹੱਕਦਾਰ ਹੋਣਗੇ ਪਰ ਜੋ ਅਪਰਾਧੀ ਜ਼ਮਾਨਤ ‘ਤੇ ਹਨ, ਉਨ੍ਹਾਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ।