ਬਠਿੰਡਾ, 15 ਅਗਸਤ: ਸਥਾਨਕ ਐੱਸ. ਐੱਸ. ਡੀ. ਗਰਲਜ਼ ਕਾਲਜ ਵਿਖੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਯੂਨਿਟਾਂ, ਰੈੱਡ ਰਿਬਨ ਕਲੱਬਾਂ, ਐਨ. ਸੀ. ਸੀ., ਬੱਡੀਜ਼ ਗਰੁੱਪ, ਹਰਿਤਾ-ਈਕੋ ਕਲੱਬ ਅਤੇ ਆਈ. ਆਈ. ਸੀ ਵੱਲੋਂ ਅਜ਼ਾਦੀ ਦੇ 78ਵੇਂ ਮਹਾਂਉਤਸਵ ਅੰਤਰਗਤ ਹਰ ਘਰ ਤਿਰੰਗਾ ਮਨਾਇਆ ਗਿਆ। ਇਸ ਪ੍ਰੋਗਰਾਮ ਤਹਿਤ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਜਸ਼ਨ-ਏ-ਅਜ਼ਾਦੀ ਮਨਾਉਂਦੇ ਹੋਏ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਇਆ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ’ਤੇ ਲਹਿਰਾਇਆ ਤਿਰੰਗਾ
ਸਮਾਗਮ ਵਿੱਚ ਵਿਕਾਸ ਗਰਗ, ਪ੍ਰਿੰਸੀਪਲ ਅਤੇ ਕਾਲਜ ਦੇ ਸਮੂਹ ਸਟਾਫ਼ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਵੱਖ –ਵੱਖ ਯੂਨਿਟਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਭਾਰਤ ਨੂੰ ਨਸ਼ਾ ਮੁਕਤ ਕਰਨ ਲਈ ਸਹੁੰ ਚੁੱਕੀ।ਬੱਡੀਜ਼ ਗਰੁੱਪ ਦੇ ਵਲੰਟੀਅਰਾਂ ਨੇ ਨਸ਼ਾ ਮੁਕਤ ਭਾਰਤ ਸਬੰਧੀ ਪੋਸਟਰ ਬਣਾਏ। ਐਨ.ਸੀ.ਸੀ. ਅਤੇ ਹਰਿਤਾ-ਈਕੋ ਕਲੱਬ ਵਲੋਂ ਇਸ ਸਮੇਂ ਪੌਦੇ ਵੀ ਲਗਾਏ ਗਏ। ਐਨ.ਐਸ.ਐਸ. ਦੇ ਵਲੰਟੀਅਰਾਂ ਵਲੋਂ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਗਾਏ ਗਏ।