ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ ਹੋਣ ਦੀ ਚਰਚਾ
ਨਵੀਂ ਦਿੱਲੀ, 24 ਜੁਲਾਈ: ਬੀਤੇ ਕੱਲ NDA ਸਰਕਾਰ ਵੱਲੋਂ ਵਿਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਆਪਣਾ ਸੱਤਵਾਂ ਬਜ਼ਟ ਪੇਸ਼ ਕੀਤਾ ਗਿਆ। ਜਿੱਥੈ ਸੱਤਾਧਾਰੀ ਗਠਜੋੜ ਦੇ ਵੱਲੋਂ ਇਸ ਬਜ਼ਟ ਦੀ ਸਲਾਘਾ ਕੀਤੀ ਜਾ ਰਹੀ ਹੈ, ਉਥੇ ਵਿਰੋਧੀ ਧਿਰਾਂ ਵੱਲੋਂ ਇਸ ਬਜ਼ਟ ਨੂੰ ਸਰਕਾਰ ਬਚਾਉ-ਮਹਿੰਗਾਈ ਵਧਾਉ ਵਾਲਾ ਬਜ਼ਟ ਐਲਾਨਿਆ ਜਾ ਰਿਹਾ। ਇਸ ਬਜ਼ਟ ਦੇ ਵਿਚ ਗਠਜੋੜ ਸਰਕਾਰ ਦੀ ਵਿਤ ਮੰਤਰੀ ਵੱਲੋਂ NDA ਸਰਕਾਰ ਵਿਚ ਪ੍ਰਮੁੱਖ ਭਾਈਵਾਲਾਂ ਤੇਲਗੂ ਦੇਸ਼ਮ ਪਾਰਟੀ ਦੀ ਸੱਤਾ ਵਾਲੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ’ਚ ਜਨਤਾ ਦਲ ਯੂਨਾਇਟਡ ਦੀ ਅਗਵਾਈ ਵਾਲੇ ਬਿਹਾਰ ਸੂਬਿਆਂ ਲਈ ਵੱਡੇ ਆਰਥਿਕ ਪੈਕੇਜ਼ਾਂ ਦਾ ਐਲਾਨ ਕੀਤਾ ਗਿਆ ਹੈ।
ਨੌਜਵਾਨ ਨੇ ਨਸ਼ੇ ਦੀ ਹਾਲਾਤ ਚ ਡਿਊਟੀ ’ਤੇ ਤੈਨਾਤ ‘ਥਾਣੇਦਾਰ’ ਦੀ ਕੀਤੀ ਕੁੱਟਮਾਰ,ਗ੍ਰਿਫਤਾਰ
ਜਿਸਦੇ ਚੱਲਦੇ ਦੂਜੇ ਸੂਬਿਆਂ ਖ਼ਾਸਕਰ ਪੰਜਾਬ, ਬੰਗਲਾ ਆਦਿ ਨੂੰ ਅਣਗੋਲਿਆ ਕਰਨ ’ਤੇ INDIA ਗਠਜੋੜ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ। ਇਸ ਸਬੰਧ ਵਿਚ ਬੀਤੇ ਕੱਲ ਹੀ ਇੰਡੀਆ ਗਠਜੋੜ ਦੇ ਆਗੂ ਮਲਿਕਅਰੁਜਨ ਖ਼ੜਗੇ ਦੀ ਅਗਵਾਈ ਹੇਠ ਪ੍ਰਮੁੱਖ ਆਗੂਆਂ ਦੀ ਮੀਟਿੰਗ ਹੋ ਚੁੱਕੀ ਹੈ, ਜਿਸਦੇ ਵਿਚ ਇਸ ਬਜ਼ਟ ਵਿਰੁਧ ਸੰਸਦ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰਨ ਦੀ ਰਣਨੀਤੀ ਉਲੀਕੀ ਗਈ ਹੈ। ਇਸ ਰਣਨੀਤੀ ਤਹਿਤ ਇੰਡੀਆ ਗਠਜੋੜ ਦੇ ਭਾਈਵਾਲਾਂ ਵੱਲੋਂ ਸਰਕਾਰ ਨੂੰ ਸੰਸਦ ਦੇ ਅੰਦਰ ਘੇਰਣ ਤੋਂ ਇਲਾਵਾ ਬਾਹਰ ਵੀ ਰੋਸ਼ ਪ੍ਰਦਰਸ਼ਨ ਕੀਤੇ ਜਾਣ ਦੀ ਤਿਆਰੀ ਹੈ।
ਪੰਜਾਬ ਦੇ ਵਿੱਤ ਮੰਤਰੀ ਨੇ ਕੇਂਦਰੀ ਬਜਟ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਦੱਸਿਆ
ਪਹਿਲਾਂ ਨਾਲੋਂ ਮਜਬੂਤ ਉਭਰ ਕੇ ਸਾਹਮਣੈ ਆਏ ਵਿਰੋਧੀ ਗਠਜੋੜ ਵੱਲੋਂ ਚੁੱਕੇ ਜਾਣ ਵਾਲੇ ਇੰਨਾਂ ਕਦਮਾਂ ਦੇ ਨਾਲ ਅੱਜ ਸੰਸਦ ਵਿਚ ਬਜ਼ਟ ’ਤੇ ਚਰਚਾ ਸਮੇਂ ਹੰਗਾਮੇ ਹੋਣ ਦੀ ਪੂਰੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਬਜ਼ਟ ਉਪਰ ਦੋਨਾਂ ਸਦਨਾਂ ਵਿਚ ਅੱਜ ਚਰਚਾ ਸ਼ੁਰੂ ਹੋਣੀ ਹੈ ਤੇ ਇਸਦੇ ਲਈ 20-20 ਘੰਟਿਆਂ ਦਾ ਸਮਾਂ ਰੱਖਿਆ ਗਿਆ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਇਸ ਬਜ਼ਟ ਨੂੰ ਸਰਕਾਰ ਬਚਾਉ ਵਾਲਾ ਕਰਾਰ ਦਿੱਤੇ ਜਾਣ ਨੂੰ ਇਸ ਕਰਕੇ ਵੀ ਬਲ ਮਿਲ ਰਿਹਾ ਹੈ, ਕਿਉਂਕਿ 240 ਸੀਟਾਂ ਵਾਲੀ ਭਾਜਪਾ ਨੂੰ ਆਪਣੀ ਸਰਕਾਰਚੱਲਦੀ ਰੱਖਣ ਲਈ ਉਕਤ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਸਹਾਰੇ ਦੀ ਵੱਡੀ ਜਰੂਰਤ ਹੈ।
Share the post "NDA ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਵਿਰੁਧ INDIA ਗਠਜੋੜ ਸੰਸਦ ਦੇ ਅੰਦਰ ਤੇ ਬਾਹਰ ਕਰੇਗਾ ਪ੍ਰਦਰਸ਼ਨ"