spot_img
spot_img

India ਨੇ ਤੀਜੇ One Day Match ਵਿਚ ਵੀ England ਨੂੰ ਧੂੜ ਚਟਾਈ, 142 ਦੋੜਾਂ ਨਾਲ ਜਿੱਤਿਆ ਮੈਚ

Date:

spot_img

Cricket Match: ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਤਿੰਨ ਰੋਜਾਂ ਕ੍ਰਿਕਟ ਮੈਚਾਂ ਦੀ ਲੜੀ ਵਿਚ ਅੱਜ ਬੁੱਧਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਖੇ ਹੋਏ ਆਖ਼ਰੀ ਮੈਚ ਵਿਚ ਵੀ ਭਾਰਤ ਨੇ ਇੰਗਲੈਂਡ ਨੂੰ 142 ਦੋੜਾਂ ਦੇ ਨਾਲ ਹਰਾ ਕੇ ਇਹ ਸੀਰੀਜ 3-0 ਨਾਲ ਜਿੱਤ ਲਈ ਹੈ। ਅੱਜ ਮੈਚ ਦੇ ਸ਼ੁਰੂਆਤ ਵਿਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤਦਿਆਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਪ੍ਰੰਤੂ ਇੰਡੀਆ ਦੀ ਟੀਮ ਨੇ ਵਿਰੋਧੀ ਟੀਮ ਦੇ ਛੱਕੇ ਛੁਡਾਉਂਦਿਆਂ 50 ਓਵਰਾਂ ਵਿਚ 356 ਦੋੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ 357 ਦੋੜਾਂ ਦਾ ਟੀਚਾ ਰੱਖਿਆ।

ਇਹ ਵੀ ਪੜ੍ਹੋ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਪੁਲਿਸ ਦੀ SIT ਨੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਵਿੱਚ ਲਿਆਂਦੀ ਤੇਜ਼ੀ

ਭਾਰਤ ਦੀ ਟੀਮ ਵੱਲੋਂ ਉਪ ਕਪਤਾਨ ਸ਼ੁਭਮਨ ਗਿੱਲ ਨੇ 112 ਦੋੜਾਂ ਬਣਾਈਆਂ। ਇਸੇ ਤਰ੍ਹਾਂ ਸ਼ੁਰੇਸ਼ ਅਈਅਰ ਤੇ ਕੇ.ਐਲ.ਰਾਹੁਲ ਨੇ ਵਿਸਵੋਟਕ ਪਾਰੀ ਖੇਡਦਿਆਂ 64 ਬਾਲਾਂ ਵਿਚ 78 ਦੋੜਾਂ ਅਤੇ ਰਾਹੁਲ ਨੇ 29 ਗੇਂਦਾਂ ਵਿਚ 40 ਦੋੜਾਂ ਬਣਾਈਆਂ। ਇੰਨ੍ਹਾਂ ਦੀ ਬਦੌਲਤ ਟੀਮ ਦਾ ਸਕੋਰ 300 ਤੋਂ ਟੱਪ ਗਿਆ। ਇਸਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ ਅਰਧ ਸੈਕੜਾ ਮਾਰਿਆ। ਭਾਰਤ ਤੋਂ ਬਾਅਦ ਇੰਗਲੈਂਡ ਨੇ ਬੱਲੇਬਾਜ਼ੀ ਸ਼ੁਰੂ ਕੀਤੀ। ਹਾਲਾਂਕਿ ਸ਼ੁਰੂਆਤ ਵਿਚ ਡਕੇਟ ਅਤੇ ਸਾਲਟ ਦੀ ਸਾਂਝੇਦਾਰੀ ਵਧੀਆ ਰਹੀ ਪ੍ਰੰਤੂ ਇਸਤੋਂ ਬਾਅਦ ਖਿਡਾਰੀ ਪਿੱਚ ’ਤੇ ਟਿਕ ਨਹੀਂ ਪਾਏ। ਜਿਸਦੇ ਚੱਲਦੇ ਇੰਗਲੈਂਡ ਦੀ ਟੀਮ ਸਿਰਫ਼ 34.2 ਓਵਰਾਂ ਵਿਚ 214 ਦੋੜਾਂ ’ਤੇ ਹੀ ਸਿਮਟ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...

Aman Arora ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ

👉ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਵੱਲੋਂ ‘‘ਰਾਜ ਦੇ...