7 Views
ਨਵੀਂ ਦਿੱਲੀ, 2 ਸਤੰਬਰ: ਪੈਰਿਸ ਵਿਚ ਚੱਲ ਰਹੀ ਪੈਰਾਲੰਪਿਕਸ ਦੌਰਾਨ ਭਾਰਤੀ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਦੋ ਹੋਰ ਮੈਡਲ ਹਾਸਲ ਕੀਤੇ ਹਨ। ਹਾਈਜੰਪ ਦੇ ਵਿਚ ਖਿਡਾਰੀ ਨਿਸ਼ਾਤ ਕੁਮਾਰ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਸਰਵਸ੍ਰੇਸਠ ਰਿਕਾਰਡ ਬਣਾਉਂਦਿਆਂ 2.04 ਮੀਟਰ ਉੱਚੀ ਛਾਲ ਲਗਾਉਂਦਿਆਂ ਸਿਲਵਰ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ 200 ਮੀਟਰ ਦੀ ਦੋੜ ਵਿਚ ਖਿਡਾਰਨ ਪ੍ਰੀਤੀ ਪਾਲ ਨੇ ਵੀ ਬ੍ਰਾਂਉਜ਼ ਮੈਡਲ ਪ੍ਰਾਪਤ ਕੀਤਾ ਹੈ। ਹੁਣ ਤੱਕ ਭਾਰਤੀ ਖਿਡਾਰੀ 7 ਮੈਡਲ ਪ੍ਰਾਪਤ ਕਰ ਚੁੱਕੇ ਹਨ ਤੇ ਹਾਲੇ ਹੋਰ ਵੀ ਮੈਡਲ ਆਉਣ ਦੀ ਸੰਭਾਵਨਾ ਹੈ।
Share the post "ਪੈਰਾਲੰਪਿਕਸ ’ਚ ਭਾਰਤ ਨੂੰ ਮਿਲੇ ਦੋ ਹੋਰ ਮੈਡਲ, ਹੁਣ ਤੱਕ ਕੁੱਲ 7 ਮੈਡਲ ਮਿਲੇ"