ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਵਿਕਸਿਤ ਦੇਸ਼ ਬਨਣ ਦੀ ਦਿਸ਼ਾ ਵਿਚ ਵਧਿਆ:CM ਨਾਇਬ ਸਿੰਘ ਸੈਣੀ

Date:

spot_img

Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਣ ਵਿਚ ਸਫਲ ਹੋਵੇਗਾ ਅਤੇ ਸਾਲ 2029 ਤੱਕ ਵਿਸ਼ਵ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਕੇ ਉਭਰੇਗਾ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨਾਲ ਵਿਕਸਿਤ ਭਾਰਤ ਦੇ ਚਾਰ ਥੰਮ੍ਹਾਂ-ਗਰੀਬ, ਨੌਜੁਆਨ, ਕਿਸਾਨ ਤੇ ਮਹਿਲਾਵਾਂ – ਨੂੰ ਸ਼ਸ਼ਕਤ ਬਨਾਉਣ ਵਿਚ ਮਦਦ ਮਿਲੇਗੀ।ਨਾਇਬ ਸਿੰਘ ਸੈਣੀ ਰੋਹਤਕ ਜਿਲ੍ਹਾ ਦੇ ਪਿੰਡ ਖਰਾਵੜ ਸਥਿਤ ਐਲਪੀਐਸ ਬੋਸਾਰਡ ਵਿਚ ਮਸ਼ੀਨਿੰਗ ਸੈਂਟਰ ਅਤੇ ਮੈਮੋਗ੍ਰਾਫੀ ਬੱਸ ਦੇ ਉਦਘਾਟਨ ਦੇ ਬਾਅਦ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ  Punjab Vigilance ਦਾ DGP ਬਦਲਿਆਂ, Varinder Kumar ਦੀ ਥਾਂ ਇਸ ਅਧਿਕਾਰੀ ਨੂੰ ਦਿੱਤੀ ਜਿੰਮੇਵਾਰੀ

ਇਸ ਤੋਂ ਪਹਿਲਾ, ਮੁੱਖ ਮੰਤਰੀ ਨੇ ਐਲਪੀਐਸ ਬੋਸਾਰਡ ਦੇ ਮਸ਼ੀਨਿੰਗ ਸੈਂਟਰ, ਉਦਯੋਗਿਕ ਇਕਾਈ ਅਤੇ ਕਾਰਪੋਰੇਟ ਦਫਤਰ ਦਾ ਅਵਲੋਕਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਐਲਪੀਐਸ ਬੋਸਾਰਡ ਵੱਲੋਂ ਜਨਹਿਤ ਵਿਚ ਖੂਨਦਾਨ ਅਤੇ ਆਮ ਜਾਂਚ ਦੀ ਦੋ ਬੱਸਾਂ ਸੰਚਾਲਿਤ ਕੀਤੀ ਜਾ ਰਹੀ ਹੈ। ਹੁਣ ਪ੍ਰਬੰਧਨ ਵੱਲੋਂ ਮਹਿਲਾਵਾਂ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਬੱਸ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਪ੍ਰਾਥਮਿਕੀ ਰਿਪੋਰਟ ਪ੍ਰਾਪਤ ਹੋਵੇਗੀ। ਇਸ ਦੇ ਰਾਹੀਂ ਮਹਿਲਾਵਾਂ ਦੇ ਬ੍ਰੇਸਟ ਕੈਂਸਰ ਦੀ ਜਾਂਚ ਕੀਤੀ ਜਾ ਸਕੇਗੀ ਅਤੇ ਉਨ੍ਹਾਂ ਨੂੰ ਇਲਾਜ ਮਿਲ ਸਕੇਗਾ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਵਿਚ ਹਰ ਗਰੀਬ ਵਿਅਕਤੀ ਦੇ ਸਿਰ ‘ਤੇ ਛੱਤ ਦੇ ਸਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਦਿੱਲੀ ’ਚ 20 ਫ਼ਰਵਰੀ ਨੂੰ ਭਾਜਪਾ ਸਰਕਾਰ ਚੁੱਕੇਗੀ ਸਹੁੰ; ਮੁੱਖ ਮੰਤਰੀ ਦੀ ਚੋਣ 19 ਨੂੰ

ਪਿਛਲੇ 10 ਸਾਲਾਂ ਵਿਚ 4 ਕਰੋੜ ਯੋਗ ਗਰੀਬ ਵਿਅਕਤੀਆਂ ਨੂੰ ਮਕਾਨ ਉਪਲਬਧ ਕਰਵਾਏ ਗਏ ਹਨ ਅਤੇ ਭਵਿੱਖ ਦਾ ਵੀ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਿਨੈ ਕਰਨ ਵਾਲੇ ਸੂਬੇ ਦੇ ਸਾਰੇ ਯੋਗ 77 ਹਜਾਰ ਬਿਨੈਕਾਰਾਂ ਨੂੰ ਯੋਜਨਾ ਤਹਿਤ ਰਕਮ ਉਪਲਬਧ ਕਰਵਾਈ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕਿਸਾਨਾਂ ਦੀ ਸੌ-ਫੀਸਦੀ ਫਸਲ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਸਰਕਾਰ ਵੱਲੋਂ ਮਹਿਲਾ ਉਦਮੀਆਂ, ਸਵੈ ਸਹਾਇਤਾ ਤੇ ਡਰੋਨ ਦੀਦੀ ਨੂੰ ਸ਼ਸ਼ਕਤ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੱਖਪਤੀ ਦੀਦੀ ਯੋਜਨਾ ਤਹਿਤ ਸੂਬੇ ਵਿਚ 5,000 ਲੱਖ ਪਤੀ ਦੀਦੀ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜਿਸ ਵਿੱਚੋਂ 1500 ਤੋਂ ਵੱਧ ਮਹਿਲਾਵਾਂ ਨੂੰ ਲੱਖ ਪਤੀ ਦੀਦੀ ਬਣਾਇਆ ਜਾ ਚੁੱਕਾ ਹੈ।ਇਸ ਮੌਕੇ ‘ਤੇ ਐਲਪੀਐਸ ਬੋਸਾਰਡ ਦੇ ਪ੍ਰਬੰਧ ਨਿਦੇਸ਼ਕ ਰਾਜੇਸ਼ ਜੈਨ, ਸਾਬਕਾ ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...