ਭਾਰਤ ਨੇ ਮੰਗੀ ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ, ਵਿਦੇਸ਼ ਵਿਭਾਗ ਨੇ ਜਾਰੀ ਕੀਤਾ ਬਿਆਨ

0
35

ਨਵੀਂ ਦਿੱਲੀ, 15 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਮੀਡੀਆ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਆ ਰਹੇ ਪੰਜਾਬੀ ਮੂਲ ਦੇ ਗੈਂਗਸਟਰ ਅਰਸ਼ ਡਾਲਾ ਦੀ ਹੁਣ ਭਾਰਤ ਨੇ ਹਵਾਲਗੀ ਮੰਗੀ ਹੈ। ਮੀਡੀਆ ਵਿਚ ਅਰਸ਼ ਡਾਲਾ ਦੀ ਕੈਨੇਡਾ ਵੱਲੋਂ ਗ੍ਰਿਫਤਾਰੀ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਵਿਭਾਗ ਨੇ ਇਸ ਸਬੰਧ ਵਿਚ ਬਕਾਇਦਾ ਇੱਕ ਬਿਆਨ ਵੀ ਜਾਰੀ ਕੀਤਾ ਹੈ। ਸਾਲ 2023 ਵਿਚ ਭਾਰਤੀ ਕੌਮੀ ਜਾਂਚ ਏਜੰਸੀ ਵੱਲੋਂ ਉਸਨੂੰ ਅੱਤਵਾਦੀ ਵੀ ਐਲਾਨਿਆ ਜਾ ਚੁੱਕਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੇ ਸੋਸਲ ਮੀਡੀਆ ਅਕਾਉਂਟ ਟਵਿੱਟਰ ’ਤੇ ਇਸਦੀ ਜਾਣਕਾਰੀ ਵੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ‘‘ਅਸੀਂ 10 ਨਵੰਬਰ ਤੋਂ ਖਾਲਿਸਤਾਨ ਟਾਈਗਰ ਫੋਰਸ ਦੇ ਡੀ-ਫੈਕਟੋ ਚੀਫ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡਾਲਾ ਦੀ ਕੈਨੇਡਾ ਵਿੱਚ ਗ੍ਰਿਫਤਾਰੀ ਦੀਆਂ ਮੀਡੀਆ ਰਿਪੋਰਟਾਂ ਦੇਖੀਆਂ ਹਨ।

ਇਹ ਵੀ ਪੜ੍ਹੋਵੱਡਾ ਫੈਸਲਾ: ਧੂੰਏ ਤੇ ਧੁੰਦ ਕਾਰਨ ਹੁਣ ਪੰਜਵੀਂ ਤੱਕ ‘ਆਨ-ਲਾਈਨ’ ਕਲਾਸਾਂ ਲੱਗਣੀਆਂ

ਕੈਨੇਡੀਅਨ ਪ੍ਰਿੰਟ ਅਤੇ ਵਿਜ਼ੂਅਲ ਮੀਡੀਆ ਨੇ ਇਸ ਗ੍ਰਿਫਤਾਰੀ ਬਾਰੇ ਵਿਆਪਕ ਤੌਰ ’ਤੇ ਰਿਪੋਰਟ ਕੀਤੀ ਹੈ। ਅਸੀਂ ਸਮਝਦੇ ਹਾਂ ਕਿ ਓਨਟਾਰੀਓ ਕੋਰਟ ਨੇ ਕੇਸ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ’’ ਗੌਰਤਲਬ ਹੈ ਕਿ ਭਾਰਤ ਤੇ ਖ਼ਾਸਕਰ ਪੰਜਾਬ ਵਿਚ ਵੀ ਅਰਸ਼ ਡਾਲਾ 50 ਤੋਂ ਵੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਦਹਿਸ਼ਤੀ ਫੰਡਿੰਗ ਸਮੇਤ ਅਤਿਵਾਦੀ ਕਾਰਵਾਈਆਂ ਦੇ ਕੇਸਾਂ ਵਿੱਚ ਭਗੌੜਾ ਹੈ। ਮਈ 2022 ਵਿੱਚ, ਉਸਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸਨੂੰ 2023 ਵਿੱਚ ਭਾਰਤ ਵਿੱਚ ਇੱਕ ਵਿਅਕਤੀਗਤ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਤਾਬਕ ਜੁਲਾਈ 2023 ਵਿੱਚ, ਭਾਰਤ ਸਰਕਾਰ ਨੇ ਕੈਨੇਡੀਅਨ ਸਰਕਾਰ ਨੂੰ ਉਸਦੀ ਆਰਜ਼ੀ ਗ੍ਰਿਫਤਾਰੀ ਲਈ ਬੇਨਤੀ ਕੀਤੀ ਸੀ। ਪ੍ਰੰਤੂ ਇਸ ਨੂੰ ਅਸਵੀਕਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋਪ੍ਰਾਈਵੇਟ ਬੱਸ ਦੀ ਚਪੇਟ ’ਚ ਆਉਣ ਕਾਰਨ ਦੋ ਭਰਾਵਾਂ ਦੀ ਹੋਈ ਮੌ+ਤ

ਭਾਰਤੀ ਬੁਲਾਰੇ ਮੁਤਾਬਕ ਇਸ ਮਾਮਲੇ ’ਚ ਕੈਨੇਡਾ ਸਰਕਾਰ ਅਰਸ਼ ਡਾਲਾ ਦੇ ਸ਼ੱਕੀ ਰਿਹਾਇਸ਼ੀ ਪਤੇ, ਭਾਰਤ ਵਿੱਚ ਉਸ ਦੇ ਵਿੱਤੀ ਲੈਣ-ਦੇਣ, ਚੱਲ/ਅਚੱਲ ਜਾਇਦਾਦ, ਮੋਬਾਈਲ ਨੰਬਰਾਂ ਦੇ ਵੇਰਵੇ ਆਦਿ ਦੀ ਪੁਸ਼ਟੀ ਕਰਨ ਲਈ ਆਪਸੀ ਕਾਨੂੰਨੀ ਸਹਾਇਤਾ ਸੰਧੀ ਦੇ ਤਹਿਤ ਇੱਕ ਵੱਖਰੀ ਬੇਨਤੀ ਵੀ ਭੇਜੀ ਗਈ ਸੀ। ਬੁਲਾਰੇ ਨੇ ਦਸਿਆ ਕਿ ਹਾਲੀਆ ਗ੍ਰਿਫਤਾਰੀ ਦੇ ਮੱਦੇਨਜ਼ਰ, ਸਾਡੀਆਂ ਏਜੰਸੀਆਂ ਹਵਾਲਗੀ ਦੀ ਬੇਨਤੀ ’ਤੇ ਪੈਰਵੀ ਕਰਨਗੀਆਂ। ਅਰਸ਼ ਡੱਲਾ ਦੇ ਭਾਰਤ ਵਿੱਚ ਅਪਰਾਧਿਕ ਰਿਕਾਰਡ ਅਤੇ ਕੈਨੇਡਾ ਵਿੱਚ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਉਸਦੀ ਸ਼ਮੂਲੀਅਤ ਦੇ ਮੱਦੇਨਜ਼ਰ, ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸਨੂੰ ਭਾਰਤ ਵਿੱਚ ਨਿਆਂ ਦਾ ਸਾਹਮਣਾ ਕਰਨ ਲਈ ਹਵਾਲਗੀ ਜਾਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋਪੰਚਾਂ ਨੂੰ ਸਹੁੰ ਚੁਕਾਉਣ ਲਈ ਸਰਕਾਰ ਨੇ ਮੰਤਰੀਆਂ ਦੀ ਲਗਾਈ ਡਿਊਟੀ

ਗੌਰਤਲਬ ਹੈ ਕਿ ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ 28 ਅਕਤੂਬਰ ਨੂੰ ਕੈਨੇਡਾ ਦੇ ਸ਼ਹਿਰ ਮਿਲਟਨ ’ਚ ਜਦ ਅਰਸ਼ ਡਾਲਾ ਆਪਣੇ ਇੱਕ ਸਾਥੀ ਗੁਰਜੰਟ ਨਾਲ ਕਾਰ ਵਿਚ ਜਾ ਰਿਹਾ ਸੀ ਤਾਂ ਉਸਦੇ ਉਪਰ ਇੱਕ ਹੋਰ ਕਾਰ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ ਉਹ ਜਖ਼ਮੀ ਹੋ ਗਿਆ ਸੀ ਤੇ ਹਸਪਤਾਲ ਅੰਦਰ ਇਲਾਜ਼ ਲਈ ਦਾਖ਼ਲ ਹੋਇਆ। ਜਿੱਥੋਂ 29 ਅਕਤੂਬਰ ਨੂੰ ਕੈਨੇਡਾ ਪੁਲਿਸ ਨੇ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸਤੋਂ ਬਾਅਦ ਅਰਸ਼ ਡਾਲਾ ਤੇ ਉਸਦੇ ਸਾਥੀ ਨੂੰ ਓਟਾਂਰੀਓ ਦੀ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ, ਜਿੱਥੇ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਭਾਰਤ ਸਰਕਾਰ ਵੀ ਉਸਦੀ ਹਵਾਲਗੀ ਲਈ ਗਤੀਸ਼ੀਲ ਹੋ ਗਈ ਹੈ।

 

 

LEAVE A REPLY

Please enter your comment!
Please enter your name here