Cricket Match: ਪਿਛਲੇ ਕਈ ਦਿਨਾਂ ਤੋਂ ਕ੍ਰਿਕਟ ਪ੍ਰੇਮੀਆਂ ਦੀਆਂ ਅਰਦਾਸਾਂ ਨੂੰ ਹਕੀਕਤ ’ਚ ਬਦਲਦਿਆਂ ਅੱਜ ਇੰਡੀਆ ਨੇ ਚੈਪੀਅਨਸ਼ਿਪ ਟਰਾਫ਼ੀ ਜਿੱਤ ਲਈ ਹੈ। 12 ਸਾਲਾਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਨਿਊਜੀਲੈਂਡ ਨੂੰ 4 ਵਿਕੇਟਾਂ ਦੇ ਨਾਲ ਹਰਾਇਆ। ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ’ਚ ਹੋਏ ਇਸ ਮੈਚ ਵਿਚ ਭਾਰਤ ਦੀ ਜਿੱਤ ਦੇ ਪਹਿਲਾਂ ਹੀ ਕਿਆਸ ਲਗਾਏ ਜਾਰਹੇ ਹਨ। ਇਸ ਫਾਈਨਲ ਮੈਚ ਲਈ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 251 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ Punjab Vigilance ‘ਚ ਵੱਡੀ ਰੱਦੋਬਦਲ, 6 ਰੇਂਜਾਂ ਦੇ SSP ਸਹਿਤ 16 Police ਅਫ਼ਸਰ ਬਦਲੇ
ਜਿਸਦੇ ਜਵਾਬ ਵਿਚ ਭਾਰਤ ਨੇ ਪਿੱਛਾ ਕਰਦਿਆਂ 49 ਓਵਰਾਂ ਵਿਚ ਹੀ ਆਪਣਾ ਟੀਚਾ ਹਾਸਲ ਕਰ ਲਿਆ। ਰੋਹਿਤ ਸ਼ਰਮਾ ਦਾ ਇਹ ਪਿਛਲੇ ਸਮੇਂ ਤੋਂ ਸਰਬਉੱਚ ਰਿਕਾਰਡ ਹੈ, ਕਿਉਂਕਿ 9 ਮਹੀਨੇ ਪਹਿਲਾਂ ਹੀ ਉਸਦੀ ਕਪਤਾਨੀ ਹੇਠ ਇੰਡੀਆ ਨੇ ਟੀ-20 ਮੈਚ ਵਿਚ ਜਿੱਤ ਹਾਸਲ ਕੀਤੀ ਸੀ। ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਵਿਚ 76 ਦੌੜਾਂ ਬਣਾਈਆਂ ਜਦਕਿ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 105 ਦੌੜਾਂ ਦੀ ਸਾਂਝੇਦਾਰੀ ਵੀ ਹੋਈ। ਹਾਲਾਂਕਿ ਵਿਰਾਟ ਕੋਹਲੀ ਸਿਰਫ 1 ਦੌੜਾਂ ਹੀ ਬਣਾ ਸਕੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "India ਨੇ 12 ਸਾਲ ਬਾਅਦ ਜਿੱਤੀ ਚੈਂਪੀਅਨਸ਼ਿਪ ਟਰਾਫ਼ੀ, ਨਿਊਜੀਲੈਂਡ ਨੂੰ 4 ਵਿਕੇਟਾਂ ਨਾਲ ਹਰਾਇਆ"