ਅਰਮੇਨੀਆ, 12 ਜੂਨ: ਨੌਜ਼ਵਾਨਾਂ ‘ਚ ਵਿਦੇਸ਼ ਜਾਣ ਦਾ ਕਰੇਜ਼ ਇਨ੍ਹਾਂ ਜ਼ਿਆਦਾ ਵੱਧ ਦਾ ਜਾ ਰਿਹਾ ਹੈ ਕਿ ਨੌਜ਼ਵਾਨ ਬਾਹਰਵੀਂ ਤੋਂ ਬਾਅਦ ਹੀ ਵਿਦੇਸ਼ ਵੱਲ ਭੱਜਣਾ ਸ਼ੁਰੂ ਕਰ ਦਿੰਦੇ ਹਨ।ਅਤੇ ਵਿਦੇਸ਼ ਜਾਣ ਦੇ ਚੱਕਰ ਵਿੱਚ ਕਈ ਨੌਜ਼ਵਾਨ ਧੋਖਾਧੜੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਅਰਮੇਨੀਆ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 10 ਤੋਂ 15 ਨੌਜ਼ਵਾਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਉਹ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਣ ਕਾਰਨ ਉਹ ਅਰਮੇਨੀਆ ‘ਚ ਫਸੇ ਹੋਏ ਹਨ। ਅਤੇ ਵੀਡੀਓ ਸਾਂਝੀ ਕਰ ਇਹ ਨੌਜ਼ਵਾਨ ਆਪਣਾ ਦੁੱਖ ਸਾਂਝਾ ਕਰਦੇ ਹੋਏ ਮਦਦ ਗੁਹਾਰ ਲਗਾ ਰਹੇ ਹਨ।
ਪ੍ਰਤਾਪ ਬਾਜਵਾ ਨੇ ਅਰੋੜਾ ਨਾਲ ਕੀਤੀ ਮੁਲਾਕਾਤ, ਸਿਆਸੀ ਗਲਿਆਰਿਆ ‘ਚ ਮਚੀ ਹਲਚਲ
ਦੱਸਣਯੋਗ ਹੈ ਕਿ ਇਹ ਸਾਰੇ ਨੌਜਵਾਨ ਬਿਹਤਰ ਮੌਕਿਆਂ ਲਈ ਯੂਰਪ ਭੇਜਣ ਦੇ ਨਾਮ ਤ’ੇ ਠੱਗ ਏਜੰਟਾਂ ਦੁਆਰਾ ਭਰਮਾਇਆ ਗਏ ਹਨ। ਅੱਜ ਜਦੋਂ ਇਹ ਵਾਇਰਲ ਵੀਡੀਓ ਕਲਿੱਪ ਮਾਨਯੋਗ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਇਸ ‘ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਸੰਤ ਸੀਚੇਵਾਲ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਜੋ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ। ਅਤੇ ਠੰਗ ਏਜੰਟਾ ਤੱਕ ਵੀ ਪਹੁੰਚਿਆ ਜਾ ਸਕੇ।
ਧਨੌਲੇ ਵਾਲਾ ਨਿਰਮਲ ਸਿਉਂ ਥਾਣੇਦਾਰ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜਿੱਥੇ ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਮਦਦ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਥੇ ਹੀ ਨੌਗ਼ਵਾਨਾਂ ਨੂੰ ਅਜਿਹੇ ਏਜੰਟਾਂ ਤੋਂ ਬਚਣ ਲਈ ਲਗਾਤਾਰ ਅਪੀਲ ਵੀ ਕਰ ਰਿਹਾ ਹਨ।