ਚੰਡੀਗੜ੍ਹ: ਪੰਜਾਬ ਵਿਚ ਰਾਜਪਾਲ ਦੇ ਅਸਤੀਫ਼ੇ ਤੋਂ ਬਾਅਦ ਹੁਣ ਨਵੇਂ ਰਾਜਪਾਲ ਦੀ ਨਾਂਅ ‘ਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਜਿਥੇ ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਰਾਜ ਦੇ ਗੁਆਢੀ ਸੂਬਾ ਹਰਿਆਣਾ ਦੇ ਰਾਜਪਾਲ ਬੰਡਾਰੁ ਦੱਤਾਤ੍ਰੇਯ ਨੂੰ ਹੀ ਪੰਜਾਬ ਦੇ ਰਾਜਪਾਲ ਦਾ ਕਾਰਜਕਾਲ ਸੌਪਿਆ ਜਾ ਸਕਦਾ ਹੈ ਉਥੇ ਹੀ ਦੂਜੇ ਪਾਸੇ ਹੁਣ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਫਸਰ ਕਿਰਨ ਬੇਦੀ ਨੂੰ ਪੰਜਾਬ ਦੇ ਨਵੇਂ ਗਵਰਨਰ ਦਾ ਅਹੁਦਾ ਸੌਂਪਿਆਂ ਜਾ ਸਕਦਾ। ਕਿਰਨ ਬੇਦੀ ਦਾ ਨਾਂਅ ਉਸ ਸਮੇਂ ਚਰਚਾ ‘ਚ ਆਇਆ ਜਦੋਂ ਪੰਜਾਬ ਵਿੱਚ ਭਾਜਪਾ ਦੇ ਬੁਲਾਰੇ ਡਾ.ਕਮਲ ਸੋਈ ਨੇ ਆਪਣੇ ਸ਼ੋਸ਼ਲ ਮੀਡੀਆ ਐਕਸ ‘ਤੇ ਕਿਰਨ ਬੇਦੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰਨ ਦੀ ਵਧਾਈ ਦਿੱਤੀ। ਹਲਾਂਕਿ ਡਾ.ਕਮਲ ਸੋਈ ਨੇ ਇਹ ਪੋਸਟ ਕੁਝ ਦੇਰ ਬਾਅਦ ਆਪਣੇ ਸ਼ੋਸ਼ਲ ਮੀਡੀਆ ਤੋਂ ਹੱਟਾ ਦਿੱਤੀ ਪਰ ਇਸ ਪੋਸਟ ਨੇ ਪੰਜਬ ਦੀ ਸਿਆਸਤ ‘ਚ ਹੱਲਚਲ ਜ਼ਰੂਰ ਪੈਦਾ ਕਰ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਕਿਰਨ ਬੇਦੀ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਸਨ। ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਲਈ ਤਾਂ ਕਿਰਨ ਬੇਦੀ ਉਨ੍ਹਾਂ ਦੇ ਨਾਲ ਨਹੀਂ ਆਏ ਸਨ। ਬੇਦੀ ਦਾ ਨਾਮ ਅਜਿਹੇ ਸਮੇਂ ਚਰਚਾ ਵਿਚ ਆਇਆ ਹੈ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਪਿਛਲੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਖੂਬ ਵਿਵਾਦ ਚੱਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਗਵਰਨਰ ਵਿਚਾਲੇ ਕਈ ਮਸਲਿਆਂ ’ਤੇ ਚਿੱਠੀਆਂ ਦਾ ਦੌਰ ਚੱਲਦਾ ਰਿਹਾ ਹੈ। ਕਿਰਨ ਬੇਦੀ ਇਸ ਤੋਂ ਪਹਿਲਾਂ ਪਾਡੂਚੇਰੀ ਦੀ ਰਾਜਪਾਲ ਰਹਿ ਚੁੱਕੇ ਹਨ।
Share the post "ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਫਸਰ ਕਿਰਨ ਬੇਦੀ ਦੇ ਪੰਜਾਬ ਦਾ ਗਵਰਨਰ ਬਣਨ ਦੀ ਅਸਲ ਸੱਚਾਈ"