Amritsar News: Influencer Mad Sandhu ਦੇ ਲੰਘੀ 3 ਅਕਤੂਬਰ ਨੂੰ ਹੋਏ ਕਤਲ ਕਾਂਡ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Commissionerate Police) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੱਖ ਸ਼ੂਟਰ ਪਰਮਿੰਦਰ ਸਿੰਘ ਕਾਕਾ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਜਦਕਿ ਉਸਦੇ ਇਲਾਵਾ ਪੰਜ ਹੋਰਨਾਂ ਨੂੰ ਇਸ ਕਾਂਡ ਵਿਚ ਵੱਖ ਵੱਖ ਤਰ੍ਹਾਂ ਦੀ ਮੱਦਦ ਕਰਨ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ। ਇਸ ਕਤਲ ਕਾਂਡ ਦੀ ਜਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਸੀ। ਇਸ ਮਾਮਲੇ ਦਾ ਅੱਜ ਵੀਰਵਾਰ ਨੂੰ ਖੁਲਾਸਾ ਕਰਦਿਆਂ Amritsar Commissionerate Police ਦੇ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਮੀਡੀਆ ਨੂੰ ਦਸਿਆ ਕਿ ਇਹ ਕਤਲ ਅਸਲ ਵਿਚ ਵਿਦੇਸ਼ ਬੈਠੇ ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕਰਵਾਇਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਾਹਰ ਬੈਠੇ ਬਦਮਾਸ਼ਾਂ ਨੇ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ) ਦੇ ਭਰਾ ਅਮਨਦੀਪ ਸਿੰਘ (ਵਾਸੀ ਤਾਸ਼ਪੁਰ, ਕਪੂਰਥਲਾ) ਦੇ ਖਾਤੇ ‘ਚ ₹16,000 ਭੇਜੇ ਸਨ।
ਇਹ ਵੀ ਪੜ੍ਹੋ 👉50,000 ਰੁਪਏ ਰਿਸ਼ਵਤ ਲੈਂਦੇ SDO ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ
ਅਮਨਦੀਪ ਨੇ ₹11,000 ਆਪਣੇ ਭਰਾ ਪਰਮਿੰਦਰ ਕਾਕਾ ਨੂੰ ਟ੍ਰਾਂਸਫਰ ਕੀਤੇ ਅਤੇ ₹5,000 ਹਥਿਆਰ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਵਾਲੇ ਪਰਮਵੀਰ ਨੂੰ ਦਿੱਤੇ। ਵਾਰਦਾਤ ਤੋਂ ਬਾਅਦ ਪਰਮਿੰਦਰ ਕਾਕਾ ਅਹਿਮਦਾਬਾਦ ਭੱਜ ਗਿਆ। ਇਸ ਦੌਰਾਨ ਪੁਲਿਸ ਵੱਲੋਂ ਜਾਂਚ ਦੌਰਾਨ ਅਮਨਦੀਪ ਦੇ ਖਾਤੇ ‘ਚ ਪੈਸੇ ਆਉਣ ਬਾਰੇ ਪਤਾ ਚੱਲ ਚੁੱਕਿਆ ਸੀ। ਜਿਸਦੇ ਚੱਲਦੇ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਕਮਿਸ਼ਨਰ ਗਿੱਲ ਮੁਤਾਬਕ ਉਧਰ, ਅਹਿਮਦਾਬਾਦ ਬੈਠੇ ਪਰਮਿੰਦਰ ਨੇ ਪੈਸੇ ਖ਼ਤਮ ਹੋਣ ‘ਤੇ ਆਪਣੇ ਭਰਾ ਅਮਨਦੀਪ ਨੂੰ ਫ਼ੋਨ ਕੀਤਾ। ਅਮਨਦੀਪ, ਕਿਉਂਕਿ ਪਹਿਲਾਂ ਹੀ ਪੁਲਿਸ ਹਿਰਾਸਤ ‘ਚ ਸੀ, ਇਸ ਲਈ ਪੁਲਿਸ ਨੇ ਅਮਨਦੀਪ ਦੇ ਫੋਨ ਤੋਂ ਇੱਕ ਸਕੈਨਰ QR ਕੋਡ ਭੇਜਿਆ। ਜਿਵੇਂ ਹੀ ਕਾਕਾ ਨੇ ਕੋਡ ਸਕੈਨ ਕੀਤਾ, ਉਸ ਦੀ ਲੋਕੇਸ਼ਨ ਟ੍ਰੈਕ ਹੋ ਗਈ ਅਤੇ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਕਰ ਲਿਆ। ਜਿਸਨੂੰ ਭਲਕ ਤੱਕ ਪੰਜਾਬ ਵਾਪਸ ਲਿਆਂਦਾ ਜਾਵੇਗਾ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਮੁੱਖ ਸ਼ੂਟਰ ਤੇ ਉਸਦੇ ਭਰਾ ਤੋਂ ਇਲਾਵਾ 4 ਹੋਰਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿੰਨ੍ਹਾਂ ਵਿਚ ਹਥਿਆਰ ਮੁਹੱਈਆਂ ਕਰਵਾਉਣ ਵਾਲਾ ਪਰਮਵੀਰ ਸਿੰਘ ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ, ਆਉਣ ਜਾਣ ਵਿਚ ਮੱਦਦ ਕਰਨ ਵਾਲਾ ਬਲਜਿੰਦਰ ਸਿੰਘ ਉਰਫ਼ ਲਾਲੀ ਵਾਸੀ ਪਿੰਡ ਦਲਾਵਰਪੁਰ, ਤਰਨ ਤਾਰਨ ਅਤੇ ਰੈਕੀ ਕਰਨ ਵਾਲੇ ਬਲਰਾਜ ਸਿੰਘ ਉਰਫ਼ ਬੰਟੀ ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ ਤੇ ਵਿਕਾਸ ਸਿੰਘ ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ ਸ਼ਾਮਲ ਹਨ।
ਇਹ ਵੀ ਪੜ੍ਹੋ 👉20 IPS ਅਧਿਕਾਰੀਆਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP
ਉਨ੍ਹਾਂ ਦਸਿਆ ਕਿ ਦੂਜੇ ਸ਼ੂਟਰ ਦੀ ਪਹਿਚਾਣ ਹੋ ਚੁੱਕੀ ਹੈ ਤੇ ਜਲਦ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਇਹ ਵੀ ਖੁਲਾਸਾ ਕੀਤਾ ਕਿ ਬਲਰਾਜ ਸਿੰਘ ਬੰਟੀ ਅਤੇ ਵਿਕਾਸ ਸਿੰਘ ਨੇ ਸਟਾਰਬਕਸ ਤੋਂ ਲੈ ਕੇ ਚਾਹ ਦੀਆਂ ਰੇੜ੍ਹੀਆਂ ਤੱਕ 2-3 ਦਿਨ ਮੈਡ ਸੰਧੂ ਦੀ ਲਗਾਤਾਰ ਰੈਕੀ ਕੀਤੀ ਸੀ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਤੱਕ ਪਹੁੰਚ ਕਰਨ ਲਈ ਪੁਲਿਸ ਦੀਆਂ 10 ਟੀਮਾਂ ਵੱਲੋਂ 125 KM ਲੰਬੀ ਸੀ.ਸੀ.ਟੀ.ਵੀ.ਕੈਮਰਿਆਂ ਨੁੰ ਫ਼ਰੌਲਿਆ ਗਿਆ। ਪੁਲਿਸ ਅਨੁਸਾਰ ਇਸ ਕਤਲ ਦਾ ਮੁੱਖ ਮਕਸਦ ਇਲਾਕੇ ‘ਚ ਆਪਣਾ ਨਾਂ ਬਣਾਉਣਾ ਅਤੇ ਦਹਿਸ਼ਤ ਫੈਲਾਉਣਾ ਲੱਗਦਾ ਹੈ, ਤਾਂ ਜੋ ਅੱਗੇ ਚੱਲ ਕੇ ਬਿਜ਼ਨਸਮੈਨਾਂ ਤੋਂ ਫਿਰੌਤੀਆਂ ਮੰਗੀਆਂ ਜਾ ਸਕਣ।ਇਸਤੋਂ ਇਲਾਵਾ ਕੇਸ ਵਿੱਚ ਗੋਲਡੀ ਢਿੱਲੋਂ ਅਤੇ ਬਾਹਰ ਬੈਠੇ ਹੋਰ ਗੈਂਗਸਟਰਾਂ ਦੇ ਕਨੈਕਸ਼ਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਵਾਰਦਾਤ ਵਿੱਚ ਵਰਤੇ ਗਏ 4 ਪਿਸਤੌਲ (30 ਬੋਰ) ਅਤੇ 2 ਮੋਟਰਸਾਈਕਲ (ਪਲਸਰ ਤੇ ਸਪਲੈਂਡਰ) ਰਿਕਵਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



