ਬਠਿੰਡਾ, 28 ਸਤੰਬਰ: ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਦਫ਼ਤਰ ਬਠਿੰਡਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਜ਼ਿਲ੍ਹਾ ਸੰਪਰਕ ਪ੍ਰੋਗਰਾਮ ‘‘ ਨਿਧੀ ਆਪਕੇ ਨਿਕਟ’’ ਅਧੀਨ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਦੇ ਅਧਿਕਾਰ ਖੇਤਰ ਅਧੀਨ 10 ਜ਼ਿਲਿ੍ਹਆਂ ਵਿੱਚ ਕਰਵਾਇਆ ਗਿਆ। ਇਸੇ ਲੜੀ ਅਧੀਨ ਦਫਤਰ ਮੁਕਤਸਰ, ਫਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਮਲੇਰਕੋਟਲਾ ਵਿੱਚ ਕੀਤੇ ਗਏ। ਜ਼ਿਲ੍ਹਾ ਬਠਿੰਡਾ ਵਿੱਚ ਜ਼ਿਲ੍ਹਾ ਸੰਪਰਕ ਪ੍ਰੋਗਰਾਮ ਦਾ ਆਯੋਜਨ ਹੋਟਲ ਕ੍ਰਿਸ਼ਨਾ ਕਾਂਟੀਨੈਂਟਲ ਵਿਖੇ ਕੀਤਾ ਗਿਆ।
ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖ਼ਾਲੀ ਕਰਨ ਦਾ ਨੋਟਿਸ
ਜਿਸ ਵਿੱਚ ਦਫਤਰ ਦੀ ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਸ਼੍ਰੀਮਤੀ ਰੀਨਾ ਮੰਡਲ ਨੇ ਪ੍ਰੋਗਰਾਮ ਵਿੱਚ ਆਏ ਪੀ.ਐਫ ਮੈਂਬਰਾਂ, ਪੈਨਸ਼ਨਰਾਂ ਅਤੇ ਰੁਜ਼ਗਾਰਦਾਤਾਵਾਂ ਨੂੰ ਸੰਬੋਧਨ ਕੀਤਾ ਅਤੇ ਈ.ਪੀ.ਐਫ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਪੈਕੇਜ ਦੇ ਹਿੱਸੇ ਵਜੋਂ ‘‘ਰੁਜ਼ਗਾਰ ਨਾਲ ਜੁੜੇ ਪ੍ਰੋਤਸਾਹਨ’’ ਦੀਆਂ ਤਿੰਨ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਸਬੰਧਤ ਜ਼ਿਲ੍ਹਾ ਨੋਡਲ ਅਫ਼ਸਰ ਵੱਲੋਂ ਈ.ਪੀ.ਐਫ. ਓ. ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
Share the post "EPFO ਵੱਲੋਂ ਜ਼ਿਲ੍ਹਾ ਸੰਪਰਕ ਪ੍ਰੋਗਰਾਮ ਅਧੀਨ ਸਰਕਾਰ ਵੱਲੋਂ ਜਾਰੀ ਸਕੀਮਾਂ ਦੀ ਦਿੱਤੀ ਜਾਣਕਾਰੀ"