Sunday, November 9, 2025
spot_img

ਬਠਿੰਡਾ ’ਚ ਬੱਸ ਅੱਡੇ ਨੂੰ ਬਾਹਰ ਲਿਜਾਣ ਵਿਰੁਧ ਹੋਣ ਲੱਗੀ ਲਾਮਬੰਦੀ; ਬਣੀ ਐਕਸ਼ਨ ਕਮੇਟੀ

Date:

spot_img

Bathinda News: ਬਠਿੰਡਾ ਸ਼ਹਿਰ ਵਿਚਲੇ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਲਿਜਾਣ ਵਿਰੁਧ ਲਾਮਬੰਦੀ ਹੋਣ ਲੱਗੀ ਹੈ। ਪਿਛਲੇ ਕੁੱਝ ਦਿਨਾਂ ਤੋਂ ਵਪਾਰੀਆਂ ਤੇ ਟ੍ਰਾਂਸਪੋਟਰਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਕਾਫ਼ਲਾ ਹੁਣ ਵਧਣ ਲੱਗਿਆ ਹੈ।

ਸੋਮਵਾਰ ਨੂੰ ਸ਼ਹਿਰ ਦੇ ਟੀਚਰਜ਼ ਹੋਮ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ, ਜਿੱਥੇ ਇਸ ਮੁੱਦੇ ’ਤੇ ਆਰ-ਪਾਰ ਦੀ ਲੜਾਈ ਲੜਣ ਲਈ ਇੱਕ ਐਕਸ਼ਨ ਕਮੇਟੀ ਵੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਇਕੱਠ ਵਿਚ ਸ਼ਹਿਰ ਦੇ ਵਪਾਰੀਆਂ, ਟ੍ਰਾਂਸਪੋਟਰਾਂ ਅਤੇ ਵੱਖ ਵੱਖ ਸਿਆਸੀ ਧਿਰਾਂ ਨਾਲ ਸਬੰਧਤ ਆਗੂਆਂ ਤੋਂ ਇਲਾਵਾ ਆਮ ਲੋਕ ਤੇ ਬੂੱਧੀਜੀਵੀ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ ਨਗਰ ਨਿਗਮ ਦਾ ‘ਵੱਡਾ ਅਧਿਕਾਰੀ’ ਠੇਕੇਦਾਰ ਤੋਂ ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ

ਜਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਵਧਦੇ ਟ੍ਰੈਫ਼ਿਕ ਨੂੰ ਦੇਖਦਿਆਂ ਇੱਥੇ ਬਣੇ ਬੱਸ ਅੱਡੇ ਦੀ ਥਾਂ ਮਲੋਟ ਰੋਡ ਉਪਰ ਥਰਮਲ ਪਲਾਂਟ ਦੀ ਜ਼ਮੀਨ ’ਤੇ ਆਧੁਨਿਕ ਬੱਸ ਅੱਡਾ ਬਣਾਉਣ ਦਾ ਫੈਸਲਾ ਲਿਆ ਹੈ।

ਇਸਦੇ ਨਾਲ ਹੀ ਮੌਜੂਦਾ ਬੱਸ ਅੱਡੇ ਨੂੰ ਲੋਕਲ ਬੱਸਾਂ ਲਈ ਜਿਊ ਦਾ ਤਿਊਂ ਚੱਲਦਾ ਰੱਖਣ ਦਾ ਵੀ ਭਰੋਸਾ ਦਿਵਾਇਆ ਹੋਇਆ। ਪ੍ਰੰਤੂ ਇਸਦੇ ਬਾਵਜੂਦ ਮੌਜੂਦਾ ਬੱਸ ਸਟੈਂਡ ਦੇ ਨਜਦੀਕ ਵਪਾਰੀਆਂ ਨੂੰ ਮੁੜ ਆਪਣੇ ਵਪਾਰ ਖ਼ਤਮ ਹੋਣ ਦਾ ਖਦਸ਼ਾ ਖੜਾ ਹੋ ਗਿਆ ਤੇ ਨਾਲ ਹੀ ਪ੍ਰਾਈਵੇਟ ਟ੍ਰਾਂਸਪੋਟਰ ਵੀ ਇਸਦੇ ਵਿਰੁਧ ਲਾਮਬੰਦ ਹੋ ਗਏ ਹਨ।

ਇਹ ਵੀ ਪੜ੍ਹੋ ਹੁਣ ਮੰਗਲਵਾਰ ਨੂੰ ਪੁਲਿਸ ਅੱਗੇ ਪੇਸ਼ ਹੋਣਗੇ ਪ੍ਰਤਾਪ ਸਿੰਘ ਬਾਜਵਾ; ਲਿਆ ਇੱਕ ਦਿਨ ਦਾ ਸਮਾਂ

ਅੱਜ ਟੀਚਰਜ਼ ਹੋਮ ਵਿਚ ਹੋਏ ਵੱਡੇ ਇਕੱਠ ਵਿਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਿੱਥੇ ਨਵਾਂ ਬੱਸ ਸਟੈਂਡ ਸ਼ਹਿਰ ਤੋਂ ਦੂਰ ਹੋਣ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਦੀ ਆਵਾਜਾਈ ਵਿੱਚ ਵਧੇਰੇ ਸਮਾਂ, ਪੈਸਾ ਅਤੇ ਕਠਿਨਾਈ ਦਾ ਸਾਹਮਣਾ ਕਰਨਾ ਪਵੇਗਾ, ਉਥੇ ਸ਼ਹਿਰ ਦੇ ਆਸਪਾਸ ਪ੍ਰਮੁੱਖ ਥਾਵਾਂ, ਬੀਬੀਵਾਲ ਚੌਕ, ਨਹਿਰਾਂ, ਬਾਦਲ ਚੌਕ, ਆਈਟੀਆਈ ਚੌਕ ਆਦਿ ਉਪਰ ਨਵੇਂ ਬੱਸ ਅੱਡੇ ਜਾਣਗੇ, ਕਿਉਂਕਿ ਬੱਸਾਂ ਇੰਨ੍ਹਾਂ ਥਾਵਾਂ ਤੋਂ ਸ਼ਹਿਰ ਅੰਦਰ ਨਹੀਂ ਆਉਣਗੀਆਂ , ਜਿਸਦੇ ਚੱਲਦੇ ਇੱਥੇ ਆਟੋ-ਰਿਕਸਿਆਂ ਦੇ ਮੇਲੇ ਲੱਗਣਗੇ।

ਇਹ ਵੀ ਪੜ੍ਹੋ ਲੁਧਿਆਣਾ ਉਪ ਚੋਣ; ਕਾਂਗਰਸ ਨੇ ‘ਆਸ਼ੂ’ ਦੀ ਪਸੰਦ ਦੀ ਬਣਾਈ ਚੋਣ ਕਮੇਟੀ

ਇਸਤੋਂ ਇਲਾਵਾ ਇਸਦੇ ਨਾਲ ਵਿਦਿਆਰਥੀ ਸਕੂਲਾਂ-ਕਾਲਜ਼ਾਂ, ਬਜ਼ੁਰਗ ਅਤੇ ਮਰੀਜ਼ ਕੋਰਟ ਕਚਹਿਰੀ ਅਤੇ ਦਫਤਰਾਂ ਵਿੱਚ ਆਉਣ ਵਿਚ ਵੱਡੀਆਂ ਦਿੱਕਤਾਂ ਆਉਣਗੀਆਂ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਬੱਸ ਸਟੈਂਡ, ਪ੍ਰਬੰਧਕੀ ਕੰਪਲੈਕਸ ਜਿਲਾ ਕਚਹਿਰੀਆਂ,ਕਾਲਜ ਕੋਰਟ ਕੰਪਲੈਕਸ,ਹਸਪਤਾਲ ਰੇਲਵੇ ਸਟੇਸ਼ਨ ਬਜ਼ਾਰ ਨੇੜੇ ਹੋਣ ਕਾਰਨ ਆਮ ਲੋਕਾਂ ਦੀ ਸਿੱਧੀ ਪਹੁੰਚ ਵਿਚ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਸ਼ਹਿਰ ‘ਚ ਖੁੱਲੇ ਥਾਂ ਕੂੜਾ ਸੁੱਟਣ ਵਾਲਿਆਂ ਦੀ ਹੁਣ ਖ਼ੈਰ ਨਹੀਂ;ਜੁਰਮਾਨੇ ਦੇ ਨਾਲ ਹੋਵੇਗਾ ਪਰਚਾ

Ludhiana News: ਹੁਣ ਸ਼ਹਿਰ ਦੇ ਖੁੱਲੇ ਥਾਵਾਂ 'ਤੇ ਕੂੜਾ-ਕਰਕਟ...

ਡ੍ਰੇਨਾਂ ਦੀ ਮੁਰੰਮਤ ਕੰਮ ਸਮੇਂ ‘ਤੇ ਤੇ ਗੁਣਵੱਤਾਪੂਰਣ ਢੰਗ ਨਾਲ ਪੂਰੇ ਕੀਤੇ ਜਾਣਗੇ :ਮੰਤਰੀ ਸ਼ਰੂਤੀ ਚੌਧਰੀ

Haryana News:ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ...

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਸੰਪੂਰਣ ਮਨੁੱਖਤਾ ਲਈ ਪੇ੍ਰਰਣਾ ਸਰੋਤ: CM ਨਾਇਬ ਸਿੰਘ ਸੈਣੀ

👉ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਬਣੇਗੀ ਸ਼੍ਰੀ ਗੁਰੂ ਤੇਗ...