
Ludhiana News: ਬੀਤੀ ਰਾਤ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀਆਂ ਵਿਚਕਾਰ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਲੜਾਈ ਦੌਰਾਨ ਇੱਕ ਹਵਾਲਾਤੀ ਦੇ ਸਿਰ ਉਪਰ ਸੱਟ ਲੱਗੀ ਹੈ, ਜਿਸਦੇ ਕਾਰਨ ਰਾਤ ਦੇ ਸਮੇਂ ਹੀ ਉਸਨੂੰ ਹਸਪਤਾਲ ਲਿਆਉਣਾ ਪਿਆ। ਦਸਿਆ ਜਾ ਰਿਹਾ ਕਿ ਹਸਪਤਾਲ ਦੇ ਵਿਚ ਜਖ਼ਮੀ ਹਵਾਲਾਤੀ ਦੇ ਸਿਰ ਉਪਰ ਟੰਕੇ ਲੱਗੇ ਹਨ।
ਇਹ ਵੀ ਪੜ੍ਹੋ ਬਠਿੰਡਾ ਪੁਲਿਸ ਵਿਚ ਵੱਡੀ ਰੱਦੋ-ਬਦਲ; ਸਿਪਾਹੀਆਂ ਤੋਂ ਲੈ ਕੇ ਥਾਣੇਦਾਰ ਤੱਕ ਬਦਲੇ
ਦੋ ਮਹੀਨੇ ਤੋਂ ਕੇਂਦਰੀ ਜੇਲ੍ਹ ਵਿਚ ਬੰਦ ਕਮਲਜੀਤ ਸਿੰਘ ਨਾਂ ਦੇ ਇਸ ਹਵਾਲਾਤੀ ਨੇ ਦਾਅਵਾ ਕੀਤਾ ਕਿ ਇਹ ਲੜਾਈ ਰਾਤ ਸਮੇਂ ਸੌਣ ਨੂੰ ਲੈ ਕੇ ਹੋਈ। ਜਿਸ ਬੈਰਕ ਵਿਚ ਉਹ ਰਹਿੰਦਾ ਹੈ, ਘਟਨਾ ਸਮੇਂ ਉਸਦੇ ਵਿਰੋਧੀ ਗੁੱਟ ਨਾਲ ਸਬੰਧਤ ਹਵਾਲਾਤੀ ਉਸਨੂੰ ਆਪਣੇ ਪੈਰਾਂ ਵਾਲੇ ਪਾਸੇ ਸੌਣ ਲਈ ਮਜਬੂਰ ਕਰ ਰਹੇ ਸਨ ਪ੍ਰੰਤੂ ਉਸਦੇ ਵੱਲੋਂ ਮਨਾਂ ਕਰਨ ‘ਤੇ ਵਿਵਾਦ ਵਧ ਗਿਆ ਤੇ ਉਸਦੇ ਸਿਰ ਵਿਚ ਗਲਾਸ ਮਾਰਿਆ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਲਈ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




