ਕੇਂਦਰੀ ਏਜੰਸੀਆਂ ਦੇ ਨੁਮਾਇੰਦਿਆਂ ਨੇ ਵੀ ਕੀਤੀ ਪੁਛਗਿਛ, ਨਸ਼ਾ ਤਸਕਰੀ ਕੇਸ ’ਚ ਹਾਲੇ ਤੱਕ ਨਹੀਂ ਲੱਗ ਕੋਈ ਗੱਲ ਤਣ-ਪੱਤਣ
ਬੈਂਕ ਖ਼ਾਤੇ ’ਚ 50 ਲੱਖ ਤੋਂ ਵੱਧ ਦੀ ਟ੍ਰਾਂਜਕਸ਼ਨ ਆਈ ਸਾਹਮਣੇ, ਥਾਰ, ਸਕੂਟੀ ਤੇ ਕੋਠੀ ਦੀ ਨਿਕਲੀ ਮਾਲਕੀ
Bathinda News: ਲੰਘੀ 2 ਅਪ੍ਰੈਲ ਦੀ ਸ਼ਾਮ ਤੋਂ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਪੰਜਾਬ ਪੁਲਿਸ ਦੀ ‘Insta queen’ਮਹਿਲਾ ਪੁਲਿਸ ਮੁਲਾਜਮ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਰਿਮਾਂਡ ’ਤੇ ਚੱਲ ਰਹੀ ਇਸ ਮਹਿਲਾ ਮੁਲਾਜਮ ਕੋਲੋਂ ਖ਼ੁਦ ਐਸਐਸਪੀ ਤੋਂ ਇਲਾਵਾ ਕੇਂਦਰੀ ਏਜੰਸੀ ਆਈਬੀ ਦੇ ਅਧਿਕਾਰੀ ਵੀ ਪੁਛਗਿਛ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਜਾਂਚ ਦੌਰਾਨ ਬੇਸ਼ੱਕ ਇਸ ਮਹਿਲਾ ਮੁਲਾਜਮ ਦੀ ਜਾਇਦਾਦ ਬਾਰੇ ਕਾਫ਼ੀ ਅਹਿਮ ਖ਼ੁਲਾਸੇ ਹੋਏ ਹਨ ਪ੍ਰੰਤੁੂ ਨਸ਼ਾ ਤਸਕਰੀ ਦੇ ਮਾਮਲੇ ਵਿਚ ਗੱਲ ਅੱਗੇ ਨਹੀਂ ਤੁਰੀ ਹੈ।
ਇਹ ਵੀ ਪੜ੍ਹੋ Waqf Amendment Bill; ਰਾਸਟਰਪਤੀ ਨੇ ਵੀ ਦਿੱਤੀ ਮੰਨਜੂਰੀ, ਲਾਗੂ ਕਰਨ ਦਾ ਫੈਸਲਾ ਲਵੇਗੀ ਸਰਕਾਰ
ਖੁਲਾਸਾ ਇਹ ਵੀ ਹੋਇਆ ਹੈ ਕਿ ਪੜਤਾਲ ਦੌਰਾਨ ਤਿੱਖੇ ਤੇਵਰ ਦਿਖ਼ਾ ਰਹੀ ਇਸ ਮਹਿਲਾ ਮੁਲਾਜਮ ਨੂੰ ਜਦ ਸੀਆਈਏ ਸਟਾਫ਼ ਲਿਜਾ ਕੇ ਪੁੱਛਿਆ ਗਿਆ ਤਾਂ ਇਸਨੇ ਦਾਅਵਾ ਕੀਤਾ ਹੈ ਕਿ ਜੇਕਰ ਉਸਦੇ ਕਿਸੇ ਵੀ ਨਸ਼ਾ ਤਸਕਰ ਨਾਲ ‘ਲਿੰਕ’ ਸਾਹਮਣੇ ਆਉਂਦੇ ਹਨ ਤਾਂ ਉਸਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਵੇ। ਜਦਕਿ ਜਾਇਦਾਦ ਬਾਰੇ ਇਸਦਾ ਤਰਕ ਹੈ ਕਿ ਇਸਦੇ ਵਿਚੋਂ ਜਿਆਦਾਤਰ ਉਸਦੇ ਦੋਸਤਾਂ ਵੱਲੋਂ ਦਿੱਤੇ ਤੋਹਫ਼ਿਆਂ ਦੇ ਰੂਪ ਵਿਚ ਹੈ। ਪੁਲਿਸ ਸੂਤਰਾਂ ਮੁਤਾਬਕ ਸ਼ਹਿਰ ਦੀ ਇੱਕ ਪਾਸ਼ ਕਲੌਨੀ ’ਚ ਸਥਿਤ ਇੱਕ ਬਹੁਕੀਮਤੀ ਕੋਠੀ ਤੋਂ ਇਲਾਵਾ ਇੱਕ ਥਾਰ ਜੀਪ ਅਤੇ ਇੱਕ ਸਕੂਟੀ ਇਸਦੇ ਨਾਮ ਉਪਰ ਹਨ। ਜਦਕਿ ਵਰਨਾ ਗੱਡੀ ਤੇ ਬੁਲੈਟ ਮੋਟਰਸਾਈਕਲ ਇਸਦੇ ਦੋਸਤ ਬਲਵਿੰਦਰ ਸੋਨੂੰ ਦੇ ਨਾਮ ਹੈ। ਇਸਦੇ ਇਲਾਵਾ ਕੁੱਝ ਪਲਾਟਾਂ ਬਾਰੇ ਵੀ ਜਾਣਕਾਰੀ ਮਿਲੀ ਹੈ। ਮਹਿੰਗੀ ਘੜੀਆਂ, ਐਨਕਾਂ ਤੇ ਸੂਟਾਂ ਦੀ ਸ਼ੌਕੀਨ ਇਸ ਮਹਿਲਾ ਮੁਲਾਜਮ ਨੇ ਪੁਛਗਿਛ ਦੌਰਾਨ ਬੇਸ਼ੱਕ ਪੁਲਿਸ ਦੇ ਵੱਡੇ ‘ਸਾਹਿਬਾ’ ਨਾਲ ਆਪਣੀ ਜਾਣ-ਪਹਿਚਾਣ ਮੰਨੀ ਹੈ ਪ੍ਰੰਤੂ ਇਹ ਵੀ ਦਾਅਵਾ ਕੀਤਾ ਹੈ ਕਿ ਕਦੇ ਵੀ ਕਿਸੇ ਗਲਤ ਕੰਮ ਲਈ ਕੋਈ ਹੱਲਾਸ਼ੇਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਕਾਂਸਟੇਬਲ ਦੇ ‘ਦੋਸਤ’ ਵਿਰੁਧ ਇੱਕ ਹੋਰ ਪਰਚਾ ਦਰਜ਼
ਪੁਲਿਸ ਪੜਤਾਲ ਦੌਰਾਨ ਇਸ ਮਹਿਲਾ ਮੁਲਾਜਮ ਦੀ ਇੱਕ ਮੁਕਤਸਰ ਦੇ ਇੱਕ ਨੌਜਵਾਨ ‘ਬਾਬੇ’ ਸਹਿਤ ਕਈਆਂ ਨਾਲ ਡੂੰਘੀ ‘ਦੋਸਤੀ’ ਦੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ। ਜਿਹੜੇ ਕਿ ਇਸਦੀ ਆਮਦਨੀ ਦੇ ਮੁੱਖ ਸਰੋਤਾਂ ਦੇ ਰੂਪ ਵਿਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਬਹੁਤ ਹੀ ਥੋੜੇ ਸਮੇਂ ਵਿਚ ਬੈਂਕ ਖਾਤੇ ਰਾਹੀਂ ਕਰੀਬ 50 ਲੱਖ ਤੋਂ ਵੱਧ ਟ੍ਰਾਂਜਕਸ਼ਨ ਬਾਰੇ ਵੀ ਪਤਾ ਚੱਲਿਆ ਹੈ ਜਿਸਦੇ ਬਾਰੇ ਇਸਨੇ ਦਾਅਵਾ ਕੀਤਾ ਹੈ ਕਿ ਵੇਚੀ ਪੁਰਾਣੀ ਥਾਰ ਦੇ ਪੈਸਿਆਂ ਤੋਂ ਇਲਾਵਾ ਸਾਬਕਾ ਪਤੀ ਨਾਲ ਹੋਏ ਤਲਾਕ ਦੇ ਮਿਲੇ ਪੈਸੇ ਹਨ। ਸੂਤਰਾਂ ਮੁਤਾਬਕ ਇਸ ਮਹਿਲਾ ਮੁਲਾਜਮ ਨੇ ਜਨਤਕ ਤੌਰ ’ਤੇ ਆਪਣੈ ਪਿੱਛੇ ਪਈ ਇੱਕ ਹੋਰ ਔਰਤ ਬਾਰੇ ਵੀ ਅਹਿਮ ਖੁਲਾਸੇ ਕੀਤੇ ਹਨ। ਜਿਸਦੇ ਵਿਚ ਕੁੱਝ ਅਸਲੀਲ ਵੀਡੀਓ ਦੇ ਬਦਲੇ ਕੁੱਝ ਲੈਣ-ਦੇਣ ਦੀ ਗੱਲ ਸਾਹਮਣੇ ਲਿਆਂਦੀ ਹੈ। ਪ੍ਰੰਤੂ ਮਾਮਲਾ ਹਾਈਪ੍ਰੋਫ਼ਾਈਲ ਹੋਣ ਅਤੇ ਕੁੱਝ ਸੀਨੀਅਰ ਅਧਿਕਾਰੀਆਂ ਦੇ ਇਸ ਕੇਸ ਵਿਚ ਨਾਮ ਸੋਸਲ ਮੀਡੀਆ ਵਿਚ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪੂਰਾ ਬਚ-ਬਚਾ ਕੇ ਪੜਤਾਲ ਵਿਚ ਲੱਗੀ ਹੋਈ ਹੈ।
ਤਿੰਨ ਦਿਨਾਂ ‘ਚ ਇਸਟਾਗ੍ਰਾਮ ਫ਼ੋਲੋਅਰ ‘ਚ ਹੋਇਆ ਭਾਰੀ ਵਾਧਾ
Insta queen ਦੇ ਨਾਂ ਨਾਲ ਮਸ਼ਹੂਰ ਹੋਈ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਸ਼ੋਸਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਦੇ ਫੋਲੋਅਰਜ਼ ਵਿਚ ਇਕਦਮ ਵਾਧਾ ਹੋਇਆ ਹੈ। ਕੇਸ ਦਰਜ਼ ਹੋਣ ਤੱਕ ਇਸਦੇ ਇੰਸਟਾਗ੍ਰਾਮ ਉਪਰ ਕਰੀਬ 23-24 ਹਜ਼ਾਰ ਫ਼ੋਲੋਅਰਜ਼ ਸਨ ਪ੍ਰੰਤੂ ਹੁਣ ਚਾਰ ਦਿਨਾਂ ਵਿਚ ਇਹ ਗਿਣਤੀ ਵਧ ਕੇ 71 ਹਜ਼ਾਰ ਤੋਂ ਵੀ ਟੱਪ ਚੁੱਕੀ ਹੈ। ਇੰਸਟਾਗ੍ਰਾਮ ਉਪਰ ਇਸਦੀਆਂ ਪਾਈਆਂ ਵੀਡੀਓਜ਼ ਦੇਖ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Insta queen ਨੂੰ ਅੱਜ ਮੁੜ ਅਦਾਲਤ ’ਚ ਕੀਤਾ ਜਾਵੇਗਾ ਪੇਸ਼, ਜਾਣੋਂ ਹੁਣ ਤੱਕ ਦੀ ਜਾਂਚ ’ਚ ਕੀ ਨਿਕਲਿਆ!"