ਬਠਿੰਡਾ, 12 ਅਕਤੂਬਰ: ਸਥਾਨਕ ਸਮਰਹਿਲ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ। ਸਕੂਲ ਦੇ ਅਧਿਆਪਕਾ ਮੀਨੂ ਸਿੰਘਲਾ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਬਾਲੜੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਇੱਕ ਅੰਤਰਰਾਸ਼ਟਰੀ ਦਿਹਾੜਾ ਹੈ; ਇਸ ਨੂੰ ਕੁੜੀਆਂ ਦਾ ਦਿਨ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਆਦਿ ਚਲਾਉਣ ਦਾ ਸਮਾਂ ਨਿਰਧਾਰਿਤ:ਜ਼ਿਲ੍ਹਾ ਮੈਜਿਸਟਰੇਟ
11 ਅਕਤੂਬਰ 2012 ਨੂੰ ਪਹਿਲਾ ਬਾਲੜੀ ਦਿਵਸ ਸੀ। ਇਹ ਦਿਨ ਕੁੜੀਆਂ ਨੂੰ ਸਮਾਜ ਵਿੱਚ ਸਮਾਨਤਾ ਦਾ ਦਰਜਾ ਦਿਵਾਉਣ ਅਤੇ ਉਹਨਾਂ ਨੂੰ ਬਣਦਾ ਪਿਆਰ ਅਤੇ ਸਤਿਕਾਰ ਦੇਣ ਦਾ ਸੰਦੇਸ਼ ਦਿੰਦਾ ਹੈ। ਸਕੂਲ ਦੇ ਐਮਡੀ ਰਮੇਸ਼ ਕੁਮਾਰੀ ਨੇ ਕੁੜੀਆਂ ਨੂੰ ਕੁਦਰਤ ਦੀ ਸਭ ਤੋਂ ਸੋਹਣੀ ਸਿਰਜਣਾ ਕਹਿੰਦੇ ਹੋਏ ਸਭ ਨੂੰ ਬਾਲੜੀ ਦਿਵਸ ਦੀਆਂ ਵਧਾਈਆਂ ਦਿੱਤੀਆਂ।