Bathinda News:ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਗੀਤ ਗਾਇਨ ਮੁਕਾਬਲੇ ਵੀ ਕਰਵਾਏ ਗਏ। ਕਾਲਜ ਦੇ ਪ੍ਰਿੰਸਪਲ ਅਨੂਜਾ ਪੁਪਨੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਕਲਚਰਲ ਕਲੱਬ ਵੱਲੋਂ ਅਯੋਜਿਤ ਕੀਤੇ ਗਏ ਇਨ੍ਹਾਂ ਗੀਤ ਮੁਕਾਬਲਿਆਂ ਵਿੱਚ ਵੱਖੋਂ-ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਵ ਭਾਰਤੀ ਤਕਨੀਕੀ ਸਿੱਖਿਆ ਕੌਸ਼ਲ ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ “ਮਾਤ ਭਾਸ਼ਾ ਰਾਹੀਂ ਪ੍ਰਤਿਭਾ ਅਤੇ ਯੋਗਤਾ ਦਾ ਵਿਕਾਸ” ਕਰਨਾ ਸੀ।
ਇਹ ਵੀ ਪੜ੍ਹੋ ਭਿਆਨਕ ਸੜਕ ਹਾਦਸੇ ’ਚ ਮਾਸੂਮ ਬੱਚੀ ਸਹਿਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌ+ਤ
ਕਾਲਜ ਦੇ ਪ੍ਰਧਾਨ ਵਿਦਿਆਰਥੀ ਗਤੀਵਿਧੀਆਂ ਦਰਸ਼ਨ ਸਿੰਘ ਢਿੱਲੋ ਦੁਆਰਾ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ, ਇਸ ਦੀ ਵਰਤੋਂ ਅਤੇ ਇਸ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਸਿਵਲ ਵਿਭਾਗ ਦੇ ਵਿਦਿਆਰਥੀ ਗੁਰਸੇਵਕ ਸਿੰਘ ਨੇ ਪਹਿਲਾਂ, ਪਰਮਪਾਲ ਸਿੰਘ ਨੇ ਦੂਜਾ ਅਤੇ ਇਲੈਕਟ੍ਰੀਕਲ ਵਿਭਾਗ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸ਼ਲ ਕੀਤਾ।
ਇਹ ਵੀ ਪੜ੍ਹੋ ਬਠਿੰਡਾ ਦੇ ਬਾਬਾ ਫ਼ਰੀਦ ਕਾਲਜ਼ ਵਿਚ ਹੋਏ ਵਿਬਗਿਓਰ ਮੇਲੇ ਦੌਰਾਨ ਹੋਈ ਖੂਨੀ ਝੜਪ
ਇਸ ਤੋਂ ਇਲਾਵਾ ਸਿਵਲ ਵਿਭਾਗ ਦੇ ਵਿਦਿਆਰਥੀ ਮਨਿੰਦਰ ਸਿੰਘ, ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਅਤੇ ਆਰਕੀਟੈਕਚਰ ਵਿਭਾਗ ਦੀ ਵਿਦਿਆਰਥਣ ਲਵੀਸ਼ਾ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸ੍ਰੀਮਤੀ ਸਰਬਜੀਤ ਕੌਰ ਅਤੇ ਸ੍ਰੀ ਵਰਿੰਦਰ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਕਲਚਰਲ ਕਲੱਬ ਦੇ ਮੈਂਬਰ ਵਰਿੰਦਰ ਸਿੰਘ, ਮਿਸ ਗਰਿਮਾ ਰਾਣੀ ਅਤੇ ਅਨਮੋਲ ਗਰਗ ਵੀ ਹਾਜ਼ਰ ਸਨ।ਇਹ ਮੁਕਾਬਲੇ ਸਕੱਤਰ ਵਿਦਿਆਰਥੀ ਗਤੀਵਿਧੀਆਂ ਸ੍ਰੀਮਤੀ ਮੀਨਾ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਗਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ"