ਨਵੀਂ ਦਿੱਲੀ, 25 ਮਈ: ਦਿੱਲੀ ਵਿਚ ਇਕ ਅਜੀਬ ਘਟਨਾ ਵਾਪਰੀ ਹੈ। ਇੱਥੇ ਇੱਕ ਟਰੈਫਿਕ ਪੁਲਿਸ ਮੁਲਾਜਮ ਨੂੰ ਇੱਕ ਗੱਡੀ ਨੂੰ ਹੱਥ ਦੇ ਕੇ ਰੋਕਣਾ ਮਹਿੰਗਾ ਪੈ ਗਿਆ। ਅੱਗੇ ਆਏ ਟਰੈਫ਼ਿਕ ਮੁਲਾਜਮ ਨੂੰ ਗੱਡੀ ਦਾ ਚਾਲਕ ਬੋਨਟ ’ਤੇ ਬਿਠਾ ਕੇ ਗੱਡੀ ਨੂੰ ਭਜਾ ਕੇ ਲੈ ਗਿਆ। ਦਰਅਸਲ ਸ਼ੋਸ਼ਲ ਮੀਡੀਆ ’ਤੇ ਇਕ ਵੀਡੀੳ ਵਾਇਰਲ ਹੋ ਰਹੀ ਹੈ, ਜਿਸ ਵਿਚ ਟਰੈਫਿਕ ਪੁਲਿਸ ਦਾ ਸਿਪਾਹੀ ਗੱਡੀ ਦੇ ਬੋਨਟ ’ਤੇ ਬੈਠਾ ਦਿਖਾਈ ਦਿੰਦਾ ਹੈ। ਮਿਲੀ ਸੂੁਚਨਾ ਮੁਤਾਬਕ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਟਰੈਫਿਕ ਪੁਲਿਸ ਵੱਲੋਂ ਕਾਗਜ਼ਾਤ ਚੈਕਿੰਗ ਲਈ ਇਕ ਗੱਡੀ ਨੂੰ ਰਕਿਆ ਜਾਂਦਾਂ ਹੈ। ਪਰ ਕਾਰ ਚਾਲਕ ਟਰੈਫਿਕ ਮੁਲਾਜਮ ਦੇ ਕਹਿਣ’ ਤੇ ਰੁਕਣ ਦੀ ਬਜਾਏ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ।
ਵੜਿੰਗ ਦਾ ਦਾਅਵਾ: ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਹੁਣ ਭਾਜਪਾ ਵਾਲਿਆਂ ਨੇ ਤਿਆਗਿਆਂ!
ਟਰੈਫਿਕ ਪੁਲਿਸ ਮੁਲਾਜਮ ਕਾਰ ਨੂੰ ਰੋਕਣ ਲਈ ਉਸਦੇ ਅੱਗੇ ਆ ਜਾਂਦਾਂ ਹੈ ਪਰ ਡਰਾਇਵਰ ਵੱਲੋਂ ਗੱਡੀ ਨੂੰ ਰੋਕਿਆ ਨਹੀਂ ਜਾਂਦਾਂ ਤੇ ਟਰੈਫਿਕ ਪੁਲਿਸ ਸਿਪਾਹੀ ਆਪਣੀ ਜਾਣ ਬਚਾਉਣ ਲਈ ਗੱਡੀ ਉਪਰ ਛਾਲ ਮਾਰ ਦਿੰਦਾ ਹੈ। ਹੈਰਾਨੀ ਵਾਲੀ ਗੱਲ ਇਹ ਰਹਿੰਦੀ ਹੈ ਕਿ ਕਾਰ ਚਾਲਕ ਟਰੈਫਿਕ ਪੁਲਿਸ ਸਿਪਾਹੀ ਨੂੰ ਬੋਨਟ ’ਤੇ ਬੈਠਾ ਕੇ ਕਾਫੀ ਦੂਰ ਤੱਕ ਲੈ ਜਾਂਦਾਂ ਹੈ। ਉਥੇ ਹੀ ਨਜ਼ਦੀਕ ਖੜ੍ਹੇ ਦੂਜੇ ਟਰੈਫਿਕ ਪੁਲਿਸ ਸਿਪਾਹੀ ਵੱਲੋਂ ਕਾਰ ਦਾ ਪਿੱਛਾ ਕੀਤਾ ਜਾਂਦਾਂ ਹੈ ਤੇ ਕੁਝ ਦੁਰੀ ’ਤੇ ਹੀ ਉਸ ਕਾਰ ਚਾਲਕ ਨੂੰ ਫੜ੍ਹ ਲਿਆ ਜਾਂਦਾਂ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਈ ਵੀ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ ਅਤੇ ਕਾਰ ਚਾਲਕ ਨੂੰ ਚਲਾਨ ਕੱਟਣ ਤੋਂ ਬਾਅਦ ਛੱਡ ਦਿੱਤਾ ਗਿਆ।
Share the post "ਟਰੈਫਿਕ ਮੁਲਾਜਮ ਨੂੰ ਗੱਡੀ ਰੋਕਣੀ ਮਹਿੰਗੀ ਪਈ, ਗੱਡੀ ਚਾਲਕ ਪੁਲਿਸ ਵਾਲੇ ਨੂੰ ਬੋਨਟ ’ਤੇ ਬਿਠਾ ਕੇ ਲੈ ਭੱਜਿਆ"