ਸੁਲਤਾਨਪੁਰ ਲੋਧੀ, 6 ਜਨਵਰੀ: ਬੀਤੀ ਰਾਤ ਇਲਾਕੇ ਦੇ ਇੱਕ ਕਸਬੇ ਵਿਚ ਵਾਪਰੀ ਇੱਕ ਹੈਰਾਨੀਜਨਕ ਘਟਨਾ ਵਿਚ ਚੋਰਾਂ ਨੂੰ ਫ਼ੜਣ ਗਏ ਮਾਲਕ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਇੱਕ ਚੋਰ ਦੀ ਵੀ ਮੌਤ ਹੋ ਗਈ ਪ੍ਰੰਤੂ ਮੈਡੀਕਲ ਸਟੋਰ ਦੇ ਨਾਲ-ਨਾਲ ਪ੍ਰੈਕਟਿਸ ਕਰਦੇ ਇੱਕ ਡਾਕਟਰ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਰੰਗੀਨ ਮਿਜ਼ਾਜ OASI ਅਤੇ ਪੁਲਿਸ ਲਾਈਨ ਦੇ ਮੁੱਖ ਮੁਨਸ਼ੀ ਵਿਰੁਧ ਪਰਚਾ ਦਰਜ਼
ਮਿਲੀ ਜਾਣਕਾਰੀ ਮੁਤਾਬਕ ਪਿੰਡ ਭਾਣੋ ਲੰਗਾ ਦੇ ਵਿਚ ਡਾ ਗੁਰਚਰਨ ਸਿੰਘ ਦਾ ਮੈਡੀਕਲ ਸਟੋਰ ਸੀ ਅਤੇ ਉਹ ਇੱਥੇ ਪਿਛਲੇ 30-35 ਸਾਲਾਂ ਤੋਂ ਪ੍ਰੈਕਟਿਸ ਵੀ ਕਰਦਾ ਆ ਰਿਹਾ ਸੀ, ਜਿਸ ਕਾਰਨ ਇਲਾਕੇ ਵਿਚ ਉਸਦਾ ਕਾਫ਼ੀ ਸਤਿਕਾਰ ਸੀ। ਅਸਲ ਦੇ ਵਿਚ ਉਹ ਪਿੰਡ ਬੀਜਿਆ ਦਾ ਰਹਿਣ ਵਾਲਾ ਸੀ ਤੇ ਉਸਨੇ ਆਪਣੀ ਦੁਕਾਨ ’ਤੇ ਸੀਸੀਟੀਵੀ ਕੈਮਰੇ ਵੀ ਲਗਵਾਏ ਹੋਏ ਸਨ। ਬੀਤੀ ਰਾਤ ਉਸਦੇ ਮੋਬਾਇਲ ਉਪਰ ਚੱਲ ਰਹੇ ਸੀਸੀਟੀਵੀ ਕੈਮਰੇ ਦਾ ਅਲਾਰਮ ਵੱਜਿਆ, ਜਿਸਤੋਂ ਬਾਅਦ ਉਸਨੇ ਚੈਕ ਕੀਤਾ ਕਿ ਦੋ ਜਣੇ ਦੁਕਾਨ ਦਾ ਸ਼ਟਰ ਤੋੜ ਰਹੇ ਸਨ। ਜਿਸਤੋਂ ਬਾਅਦ ਡਾ ਗੁਰਚਰਨ ਆਪਣੀ ਲਾਇਸੰਸੀ ਰਾਈਫ਼ਲ ਅਤੇ ਪੁੱਤਰ ਨੂੰ ਨਾਲ ਲੈ ਕੇ ਕਾਰ ਉਪਰ ਦੁਕਾਨ ਵੱਲ ਚੱਲ ਪਿਆ।
ਇਹ ਵੀ ਪੜ੍ਹੋ Big News: Supreme Court ਵੱਲੋਂ ਗਠਿਤ ਕਮੇਟੀ ਪੁੱਜੀ ਖਨੌਰੀ ਬਾਰਡਰ, ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ
ਜਦ ਪਿਊ-ਪੁੱਤ ਦੁਕਾਨ ’ਤੇ ਪੁੱਜੇ ਤਾਂ ਚੋਰ ਹਾਲੇ ਉਥੇ ਹੀ ਮੌਜੂਦ ਸਨ। ਇਸ ਦੌਰਾਨ ਇਕ ਚੋਰ ਭੱਜ ਗਿਆ ਜਦਕਿ ਦੂਜੇ ਨਾਲ ਡਾਕਟਰ ਗੁਰਚਰਨ ਗੁੱਥਮਗੁੱਥੀ ਹੋ ਗਿਆ। ਇਸ ਮੌਕੇ ਹੀ ਉਸਦੀ ਰਾਈਫ਼ਲ ਵਿਚੋਂ ਗੋਲੀ ਚੱਲ ਪਈ, ਜਿਸ ਕਾਰਨ ਚੋਰ ਅਤੇ ਡਾਕਟਰ ਦੀ ਮੌਤ ਹੋ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਸੁਲਤਾਨਪੁਰ ਲੋਧੀ ਦੇ ਡੀਐਸਪੀ ਗੁਰਮੀਤ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਅੱਧੀ ਰਾਤ ਨੂੰ ਚੋਰ ਫ਼ੜਣਾ ਮਹਿੰਗਾ ਪਿਆ, ਗੋ+ਲੀਆਂ ਚੱਲਣ ਕਾਰਨ ਚੋਰ ਦੇ ਨਾਲ ਮਾਲਕ ਦੀ ਵੀ ਹੋਈ ਮੌ+ਤ"