ਇੱਕ ਹਜ਼ਾਰ ਤੋਂ ਵੱਧ ਲੋੜਵੰਦਾਂ ਨੂੰ ਗਰਮ ਕੱਪੜੇ ਵੀ ਵੰਡੇ ਗਏ
ਬਠਿੰਡਾ,15 ਜਨਵਰੀ: ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਬਠਿੰਡਾ ਦੀ ਗ੍ਰੀਨ ਸਿਟੀ ਸਥਿਤ ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿਖੇ ਪਰਮ ਪੂਜਨੀਕ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭੰਡਾਰੇ ਦੇ ਆਯੋਜਨ ਦੇ ਨਾਲ-ਨਾਲ ਦੀਦੀ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਜੀ ਨੇ ਕ੍ਰਿਪਾਲੂ ਪਦਮ ਟਰੱਸਟ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 1 ਹਜ਼ਾਰ ਤੋਂ ਵੱਧ ਲੋੜਵੰਦਾਂ ਨੂੰ ਗਰਮ ਕੱਪੜੇ ਵੀ ਵੰਡੇ।
BIG BREAKING: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ED ਨੇ ਕੀਤਾ ਗ੍ਰਿਫ਼ਤਾਰ
ਇਸ ਮੌਕੇ ਸ੍ਰੀ ਠਾਕੁਰ ਜੀ ਅਤੇ ਸ਼੍ਰੀ ਰਾਧਾ ਰਾਣੀ (ਯੁਗਲ ਸਰਕਾਰ) ਪ੍ਰਤੀ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਜੀ ਦੀ ਸ਼ਰਧਾ ਦੇ ਨਾਲ-ਨਾਲ ਉਨ੍ਹਾਂ ਦੀ ਭਗਵਾਨ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਗਏ ਉੱਚੇ ਪੱਧਰ ਦੇ ਗਿਆਨ ਬਾਰੇ ਦੀਦੀ ਸ਼੍ਰੀਮਤੀ ਦੁਆਰਾ ਪ੍ਰਵਚਨਾਂ ਰਾਹੀਂ ਚਾਨਣਾ ਪਾਇਆ ਗਿਆ। ਭੁਵਨੇਸ਼ਵਰੀ ਦੇਵੀ ਜੀ ਨੇ ਵੀ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਜੀਵਨ ਵਿੱਚ ਅਧਿਆਤਮਿਕਤਾ ਦੁਆਰਾ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੁਆਰਾ ਪ੍ਰਾਪਤ ਕੀਤੇ ਪ੍ਰਮਾਤਮਾ ਦੇ ਦਰਸ਼ਨਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਕਾਂਗਰਸ-‘ਆਪ’ ਵਿਚਾਲੇ ਹੋਇਆ ਗੱਠਜੋੜ
ਇਸ ਮੌਕੇ ਧਰਮਪਾਲ ਗੋਇਲ (ਡੀ.ਪੀ. ਗੋਇਲ), ਪ੍ਰਦੀਪ ਕੁਮਾਰ ਬਾਂਸਲ, ਸੁਧੀਰ ਕੁਮਾਰ ਬਾਂਸਲ, ਅੰਮ੍ਰਿਤਪਾਲ, ਰੌਕੀ, ਪ੍ਰਵੀਨ ਗੋਇਲ, ਰਾਜੀਵ ਗਰਗ ਰਾਜੂ, ਦੀਪਾਂਸ਼ੂ ਗੋਇਲ, ਗੁਰਦਾਸ ਰਾਏ ਗੋਇਲ, ਪ੍ਰੇਮ ਗੋਇਲ, ਅਸੀਮ ਗਰਗ, ਅਨਿਲ ਗਰਗ, ਸੁਮਿਤ ਗਰਗ, ਸੰਕੇਤ ਗਰਗ, ਮੁਕੁਲ ਕਾਂਸਲ, ਰੇਵਤੀ ਕਾਂਸਲ, ਜੈਪ੍ਰਕਾਸ਼, ਗੁਰਮੇਲ ਸਿੰਘ ਬਰਾੜ, ਨਿਖਿਲ, ਮਨੋਜ ਮਿੱਤਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Share the post "ਗ੍ਰੀਨ ਸਿਟੀ ਸਥਿਤ ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿਖੇ ਜਗਦਗੁਰੂਤਮ ਦਿਵਸ ਪੂਰੀ ਸ਼ਰਧਾਨਾਲ ਮਨਾਇਆ"