ਨਾਭਾ, 11 ਸਤੰਬਰ : ਸਾਲ 2016 ਦੇ ਵਿਚ ਪੂਰੇ ਪੰਜਾਬ ਨੂੰ ਹਿਲਾ ਦੇਣ ਵਾਲੀ ਵਾਪਰੇ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮਾਸਟਰਮਾਈਡ ਮੰਨੇ ਜਾਂਦੇ ਰਮਨਜੀਤ ਸਿੰਘ ਉਰਫ ਰੋਮੀ ਨੂੰ ਬੁੱਧਵਾਰ ਸਵੇਰ ਨਾਭਾ ਜੇਲ੍ਹ ਵਿਚੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਦੀ ਜਾਣਕਾਰੀ ਮਿਲੀ ਹੈ। ਹਾਲਾਂ ਤੱਕ ਇਸਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਚਰਚਾ ਮੁਤਾਬਕ ਸੁਰੱਖਿਆ ਦੇ ਲਿਹਾਜ਼ ਨਾਲ ਅਜਿਹਾ ਕੀਤਾ ਹੈ ਕਿਉਂਕਿ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਦੇ ਹਾਲੇ ਨਵੀਨੀਕਰਨ ਦਾ ਕੰਮ ਚਲ ਰਿਹਾ ਹੈ। ਸੂਤਰਾਂ ਮੁਤਾਬਕ ਭਾਰੀ ਸੁਰੱਖਿਆ ਦੇ ਤਹਿਤ ਰੋਮੀ ਨੂੰ ਅੱਜ ਸਵੇਰ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਲਿਜਾਇਆ ਗਿਆ ਹੈ।
ਅਮਰੀਕਾ ’ਚ ਇੱਕ ਪੰਜਾਬੀ ਦਾ ਕ+ਤਲ, ਕਾਲੇ ਨੇ ਦਿੱਤਾ ਘਟਨਾ ਨੂੰ ਅੰਜਾਮ
ਇੱਥੇ ਦਸਣਾ ਬਣਦਾ ਹੈਕਿ ਕਾਫ਼ੀ ਲੰਮੀ ਮੁਸ਼ਕੱਤ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲਾ ਤੇ ਕੌਮਾਂਤਰੀ ਏਜੰਸੀਆਂ ਦੀ ਮਦਦ ਦੇ ਨਾਲ ਰੋਮੀ ਨੂੰ ਕਰੀਬ ਅੱਠ ਸਾਲਾਂ ਬਾਅਦ ਲੰਘੀ 22 ਅਗਸਤ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਰਮਨਜੀਤ ਸਿੰਘ ਉਰਫ਼ ਰੋਮੀ ਨੇ ਹੀ ਹਾਂਗਕਾਂਗ ਵਿਚ ਬੈਠ ਕੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਕ੍ਰਿਪਟ ਲਿਖ਼ੀ ਤੇ ਨਾਲ ਹੀ ਇਹ ਕਾਂਡ ਕਰਨ ਵਾਲਿਆਂ ਨੂੰ ਆਰਥਿਕ ਮੱਦਦ ਮੁਹੱਈਆਂ ਕਰਵਾਈ ਗਈ ਸੀ। ਜਿਕਰਯੋਗ ਹੈ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਪੁਲਿਸ ਵਰਦੀ ’ਚ ਆਏ ਗੈਂਗਸਟਰਾਂ ਨੇ ਸ਼ਰੇਮਆਮ ਗੋਲੀਆਂ ਚਲਾਉਂਦਿਆਂ 4 ਪ੍ਰਮੁੱਖ ਗੈਂਗਸਟਰਾਂ ਵਿੱਕੀ ਗਂੋਡਰ, ਅਮਨਦੀਪ ਢੋਟੀਆ, ਨੀਟਾ ਦਿਊਲ ਤੇ ਗੁਰਪ੍ਰੀਤ ਸੇਖੋ ਅਤੇ 2 ਅੱਤਵਾਦੀਆਂ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਨੂੰ ਭਜਾ ਕੇ ਲੈ ਗਏ ਸਨ। ਹਾਲਾਂਕਿ ਬਾਅਦ ਵਿਚ ਇੰਨ੍ਹਾਂ ਚੋਂ ਜਿਆਦਾਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
Share the post "ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਡ ਰੋਮੀ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ"