ਚੰਡੀਗੜ੍ਹ, 3 ਸਤੰਬਰ: ਪੰਜਾਬ ਦੇ ਜੇਲ੍ਹ ਵਿਭਾਗ ਦੇ ਨਾਮਵਾਰ ਅਫ਼ਸਰਾਂ ਵਿਚ ਸ਼ੁਮਾਰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਪ੍ਰੀਤ ਸਿੰਘ ਸਿੱਧੂ ਨੇ ਹੁਣ ਅਗਾਉਂ ਸੇਵੀ ਮੁਕਤੀ ਲਈ ਦਿੱਤੀ ਅਰਜ਼ੀ ਨੂੰ ਵਾਪਸ ਲੈ ਲਿਆ ਹੈ। ਜੇਲ੍ਹ ਵਿਭਾਗ ਦੇ ਉੱਚ ਸੂਤਰਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਪਤਾ ਲੱਗਿਆ ਹੈ ਕਿ ਏਆਈਜੀ ਮਨਜੀਤ ਸਿੰਘ ਸਿੱਧੂ ਜਲਦੀ ਹੀ ਬਠਿੰਡਾ ਜੇਲ੍ਹ ਵਿਚ ਬਤੌਰ ਸੁਪਰਡੈਂਟ ਆਪਣਾ ਅਹੁੱਦਾ ਸੰਭਾਲ ਲੈਣਗੇ, ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਦਰਜ਼ਨਾਂ ਅਫ਼ਸਰਾਂ ਦੇ ਨਾਲ ਉਨ੍ਹਾਂ ਦੀ ਬਦਲੀ ਕੀਤੀ ਗਈ ਸੀ।
ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਵੱਡੀ ਸੌਗਾਤ, ਰਜਿਸਟਰੀ ਲਈ ਪੰਜਾਬ ਵਿਚ NOC ਦੀ ਸ਼ਰਤ ਖਤਮ
ਜੇਲ੍ਹ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦਸਿਆ ਕਿ ‘‘ ਮਨਜੀਤ ਸਿੰਘ ਸਿੱਧੂ ਨੇ ਕਿਸੇ ਘਰੇਲੂ ਕਾਰਨ ਦੇ ਚੱਲਦੇ ਪਹਿਲਾਂ ਨੌਕਰੀ ਛੱਡਣ ਦਾ ਮਨ ਬਣਾਇਆ ਸੀ ਪ੍ਰੰਤੂ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ। ’’ ਉਧਰ ਸਿੱਧੂ ਦੇ ਨਜਦੀਕੀਆਂ ਨੇ ਵੀ ਗੈਰ ਰਸਮੀ ਗੱਲਬਾਤ ਦੌਰਾਨ ਅਜਿਹਾ ਦਾਅਵਾ ਕੀਤਾ ਹੈ। ਜਿਕਰਯੋਗ ਹੈ ਕਿ ਏਆਈਜੀ ਸਿੱਧੂ ਨੇ ਲੰਘੀ 31 ਅਗਸਤ ਨੂੰ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜ਼ੀ ਦਿੱਤੀ ਸੀ। ਇਸਦੇ ਨਾਲ ਹੀ ਉਨ੍ਹਾਂ ਨਿਯਮਾਂ ਦੇ ਤਹਿਤ ਤਿੰਨ ਮਹੀਨਿਆਂ ਦੀ ਬਣਦੀ ਤਨਖ਼ਾਹ ਦੇ ਵਜੋਂ ਵੀ ਡਿਮਾਂਡ ਡਰਾਫਟ ਅਰਜ਼ੀ ਦੇ ਨਾਲ ਨੱਥੀ ਕੀਤਾ ਸੀ।
Share the post "ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨੇ ਅਗਾਉਂ ਸੇਵੀ ਮੁਕਤੀ(VRS) ਦੀ ਅਰਜ਼ੀ ਲਈ ਵਾਪਸ"