Bathinda News: ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਦੇ ਅੱਧੀ ਦਰਜ਼ਨ ਕੀਤੀਆਂ ਬਦਲੀਆਂ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਇੱਕ ਹਵਾਲਾਤੀ ਦੀ ਫ਼ਰਾਰੀ ਤੋਂ ਬਾਅਦ ਇੱਥੋਂ ਦੇ ਸੁਪਰਡੈਂਟ ਸਿਵਰਾਜ਼ ਸਿੰਘ ਦੀ ਬਦਲੀ ਦੇ ਮਾਮਲਾ ਗਰਮਾ ਗਿਆ। ਬਠਿੰਡਾ ਜੇਲ੍ਹ ਦਾ ਸਟਾਫ਼ ਜੇਲ੍ਹ ਸੁਪਰਡੈਂਟ ਦੇ ਹੱਕ ਵਿਚ ਆ ਗਿਆ ਹੈ ਤੇ ਪੰਜਾਬ ਸਰਕਾਰ ਨੂੰ ਇੲ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰ ਵਰਦੀਦਾਰੀ ਫ਼ੌਰਸ ਦੇ ਜਵਾਨਾਂ ਵੱਲੋਂ ਕਿਸੇ ਅਧਿਕਾਰੀ ਦੀ ਬਦਲੀ ਰੱਦ ਕਰਨ ਦੀ ਇਸ ਤਰ੍ਹਾਂ ਮੰਗ ਕੀਤੀ ਗਈ ਹੈ।ਜੇਲ੍ਹ ਵਿਭਾਗ ਦੇ ਮੁਖੀ ਤੋਂ ਇਲਾਵਾ ਜੇਲ੍ਹ ਮੰਤਰੀ ਨੂੰ ਦਰਜ਼ਨਾਂ ਮੁਲਾਜਮਾਂ ਦੇ ਦਸਤਖੱਤਾਂ ਵਾਲੇ ਭੇਜੇ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ
ਇਹ ਵੀ ਪੜ੍ਹੋ ਪੰਜਾਬ ਸਰਕਾਰ 71 ਅਧਿਆਪਕਾਂ ਦਾ ਵੱਕਾਰੀ ਰਾਜ ਅਧਿਆਪਕ ਪੁਰਸਕਾਰ ਨਾਲ ਕਰੇਗੀ ਸਨਮਾਨ: ਹਰਜੋਤ ਬੈਂਸ
ਕਿ ਹਵਾਲਾਤੀ ਤਿਲਕ ਰਾਜ ਦੇ ਜੇਲ੍ਹ ਤੋ ਫਰਾਰ ਹੋਣ ‘ਚ ਸੁਪਰਡੈਂਟ ਜੇਲ੍ਹ ਸ਼ਿਵਰਾਜ ਸਿੰਘ ਨੰਦਰਗੜ੍ਹ ਦੀ ਬਦਲੀ ਕੇਂਦਰੀ ਜੇਲ ਬਠਿੰਡਾ ਤੋ ਜਿਲ੍ਹਾ ਜੇਲ੍ਹ ਬਰਨਾਲਾ ਕਰ ਦਿੱਤੀ ਗਈ ਹੈ। ਪ੍ਰੰਤੂ ਜੇਲ੍ਹ ਸੁਪਰਡੈਂਟ ਦੇ ਯਤਨਾ ਸਦਕਾ ਹੀ ਅਧਿਕਾਰੀਆ ਅਤੇ ਗਾਰਦ ਦੇ ਸਹਿਯੋਗ ਨਾਲ ਉਕਤ ਬੰਦੀ ਨੂੰ ਗੰਗਾਨਗਰ ਤੋ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਕਤ ਬੰਦੀ ਦਾ ਜੇਲ੍ਹ ਤੋ ਫਰਾਰ ਹੋਣਾ ਇੱਕ ਅਚਾਨਕ ਘਟਨਾ ਹੈ, ਇਸ ਵਿੱਚ ਕਿਸੇ ਦਾ ਵੀ ਕਸੂਰ ਨਹੀ ਹੈ। ਜੇਲ੍ਹ ਮੁਲਾਜਮਾਂ ਨੇ ਜੇਲ੍ਹ ਸੁਪਰਡੈਂਟ ਸਿਵਰਾਜ ਸਿੰਘ ਨੂੰ ਇੱਕ ਇਮਾਨਦਾਰ ਅਤੇ ਮਿਹਨਤੀ ਅਫਸਰ ਕਰਾਰ ਦਿੰਦਿਆਂ ਮੰਗ ਕੀਤੀ ਹੈ ਉਨ੍ਹਾਂ ਦੇ ਪੁਰਾਣੇ ਰਿਕਾਰਡ ਨੂੰ ਵਾਚਦੇ ਹੋਏ ਉਨ੍ਹਾਂ ਦੀ ਮੁੜ ਬਦਲੀ ਕੇਦਰੀ ਜੇਲ੍ਹ ਬਠਿੰਡਾ ਵਿਖੇ ਕੀਤੀ ਜਾਵੇ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


