ਕਿਹਾ; ਪੀਐਮ ਮੋਦੀ ਦੀ ਭਲਕ ਦੀ ਪਟਿਆਲਾ ਰੈਲੀ ਸਾਬਤ ਹੋਵੇਗੀ ਇਤਿਹਾਸਕ ਰੈਲਾ
ਸਥਾਨਕ ਭਾਜਪਾ ਆਗੂ ਬੋਲੇ; ਪੀਐਮ ਦੀ ਰੈਲੀ ਨੂੰ ਲੈ ਕੇ ਪੂਰੇ ਮਾਲਵਾ ਚ ਉਤਸ਼ਾਹ ਦਾ ਮਾਹੌਲ
ਚੰਡੀਗੜ੍ਹ / ਪਟਿਆਲਾ,22 ਮਈ: ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਸਮੇਤ ਪੂਰੇ ਮਾਲਵਾ ਬੈਲਟ ਚ ਭਾਜਪਾ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 23 ਮਈ ਨੂੰ ਸ਼ਾਹੀ ਸ਼ਹਿਰ ਦੇ ਪੋਲੋ ਗਰਾਊਂਡ ਚ ਹੋਣ ਵਾਲੀ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਚੋਣ ਰੈਲੀ ਲਈ ਜ਼ੋਰਾਂ ਉੱਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਸਥਾਨਕ ਆਗੂਆਂ ਸਮੇਤ ਇੱਥੇ ਪੁੱਜੇ। ਇਸ ਮੌਕੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬਿੱਟੂ, ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਸਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੇਕੇ ਮਲਹੋਤਰਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਲਕ ਦੀ ਪਟਿਆਲਾ ਰੈਲੀ ਇਤਿਹਾਸਕ ਰੈਲਾ ਸਾਬਤ ਹੋਵੇਗੀ, ਜੋ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਕੇ ਰੱਖ ਦੇਵੇਗੀ।
ਰਾਜਸਥਾਨ ਤੋਂ ਵੀ ਤਾਪਮਾਨ ’ਚ ਅੱਗੇ ਟੱਪਣ ਲੱਗਿਆ ਬਠਿੰਡਾ, ਤਾਪਮਾਨ 45.5 ਡਿਗਰੀ ਤੱਕ ਪੁੱਜਾ
ਵਰਣਨਯੋਗ ਹੈ ਕਿ ਇਸ ਚੋਣ ਰੈਲੀ ਦੇ ਵਿਆਪਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇੱਕ ਜਾਣਕਾਰੀ ਅਨੁਸਾਰ ਕਰੀਬ 6 ਹਜ਼ਾਰ ਸੁਰੱਖਿਆ ਬੱਲ ਪੀਐਮ ਮੋਦੀ ਦੀ ਆਮਦ ਮੌਕੇ ਜ਼ਮੀਨ ਤੋਂ ਹਵਾ ਤਕ ਸੁਰੱਖਿਆ ਦਾ ਜ਼ਿੰਮਾ ਸਾਂਭਣਗੇ। ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪਟਿਆਲਾ ‘ਚ ਲੱਗਪੱਗ 20 ਸਾਲਾਂ ਮਗਰੋਂ ਆ ਰਿਹਾ ਹੈ। ਇਸ ਤੋਂ ਪਹਿਲਾਂ 2004 ਲੋਕ ਸਭਾ ਚੋਣਾਂ ਮੌਕੇ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ ਲਈ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ਾਹੀ ਸ਼ਹਿਰ ਆਏ ਸਨ। ਇਸ ਮੌਕੇ ਸਥਾਨਕ ਭਾਜਪਾ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਪਟਿਆਲਾ ਸਮੇਤ ਪੂਰੇ ਮਾਲਵਾ ਦੇ ਭਾਜਪਾ ਆਗੂਆਂ ਵਰਕਰਾਂ ਤੇ ਲੋਕਾਂ ਚ ਉਤਸ਼ਾਹ ਦਾ ਮਾਹੌਲ ਹੈ।