ਜਲੰਧਰ, 13 ਜੁਲਾਈ: ਲੰਘੀ 10 ਜੁਲਾਈ ਨੂੰ ਜਲੰਧਰ ਪੱਛਮੀ ਉਪ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਵੱਡੀ ਲੀਡ ਨਾਲ ਅੱਗੇ ਵਧੇ ਹਨ। ਉਹ ਦੂੁਜੇ ਉਮੀਦਵਾਰਾਂ ਦੇ ਮੁਕਾਬਲੇ 11,598 ਵੋਟਾਂ ਦੇ ਨਾਲ ਸਭ ਤੋਂ ਅੱਗੇ ਹਨ। ਮਹਿੰਦਰ ਭਗਤ ਨੂੰ ਕੁੱਲ 18469 ਵੋਟਾਂ ਮਿਲੀਆਂ ਹਨ। ਜਦੋਂਕਿ ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ’ਤੇ ਆਉਣ ਵਾਲੇ ਸੁਰਿੰਦਰ ਕੌਰ ਨੂੰ 6871 ਅਤੇ ਸ਼ੀਤਲ ਅੰਗਰਾਲ ਨੂੰ 3638 ਵੋਟਾਂ ਹੀ ਮਿਲੀਆਂ ਸਨ।
’ਤੇ ਕਾਰ ‘ਕਾਲ’ ਬਣ ਕੇ ਉਸਨੂੰ ਮੌਤ ਵਾਲੀ ਜਗ੍ਹਾਂ ਉਪਰ ਲੈ ਗਈ
ਇਸਤੋਂ ਬਾਅਦ ਦੂਜੇ 12 ਉਮੀਦਵਾਰ ਬਹੁਤ ਪਿੱਛੇ ਹਨ। ਇਸ ਹਲਕੇ ਵਿਚ ਵੋਟਾਂ ਦੀ ਗਿਣਤੀ ਕੁੱਲ 13 ਰਾਉਡਾਂ ਵਿਚ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਵਿਚ ਚੋਣ ਪ੍ਰਚਾਰ ਦੇ ਲਈ ਖੁਦ ਡੇਰੇ ਲਗਾਏ ਸਨ ਅਤੇ ਪੁੂਰੀ ਕੈਬਨਿਟ ਸਹਿਤ ਚੇਅਰਮੈਨ ਤੇ ਹੋਰ ਅਹੁੱਦੇਦਾਰ ਇੱਥੇ ਡਟੇ ਰਹੇ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵੀ ਇੱਕਜੁਟ ਹੋ ਕੇ ਚੋਣ ਪ੍ਰਚਾਰ ਕੀਤਾ ਗਿਆ। ਆਉਣ ਵਾਲੇ ਕਰੀਬ ਇੱਕ-ਡੇਢ ਘੰਟੇ ਬਾਅਦ ਇਸ ਹਲਕੇ ਦੀ ਸਿਆਸੀ ਤਸਵੀਰ ਸਾਫ਼ ਹੋ ਜਾਵੇਗੀ।ਇਸ ਉਪ ਚੋਣ ਲਈ ਕੁੱਲ 1 ਲੱਖ 72 ਹਜ਼ਾਰ ਵੋਟਾਂ ਵਿਚ ਸਿਰਫ਼ 54.98 ਫ਼ੀਸਦੀ ਵੋਟ ਪੋਲ ਹੋਈ ਸੀ।