ਜਲੰਧਰ, 10 ਜੁਲਾਈ: ਜਲੰਧਰ ਪੱਛਮੀ ਹਲਕੇ ਦੀ ਅੱਜ ਹੋਈ ਉੱਪ ਚੋਣ ’ਚ ਵੋਟਰਾਂ ਨੇ ਮੱਠਾ ਉਤਸ਼ਾਹ ਦਿਖ਼ਾਇਆ। ਇਸ ਹਲਕੇ ਦੇ ਕੁੱਲ 1 ਲੱਖ 72 ਹਜ਼ਾਰ ਵੋਟਰਾਂ ਦੇ ਵਿਚੋਂ ਸਿਰਫ਼ 55 ਫ਼ੀਸਦੀ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਖ਼ਤਮ ਹੋਣ ਤੋਂ ਬਾਅਦ ਹੁਣ ਇਸ ਹਲਕੇ ਤੋਂ ਚੋਣ ਲੜ 15 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿਚ ਬੰਦ ਹੋ ਚੁੱਕੀ ਹੈ। ਚੋਣ ਨਤੀਜ਼ੇ 13 ਜੁਲਾਈ ਨੂੰ ਸਾਹਮਣੇ ਆਉਣਗੇ। ਇਹ ਉਪ ਚੋਣ ਆਪ ਦੇ ਸਿਟਿੰਗ ਵਿਧਾਇਕ ਤੇ ਹੁਣ ਭਾਜਪਾ ਵੱਲੋਂ ਚੋਣ ਲੜੇ ਸ਼ੀਤਲ ਅੰਗਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੋਈ ਹੈ। ਇਸ ਉਪ ਚੋਣ ’ਚ ਆਪੋ-ਆਪਣੀ ਜਿੱਤ ਲਈ ਬੇਸ਼ੱਕ ਸਮੂਹ ਪਾਰਟੀਆਂ ਨੇ ਜੋਰ ਲਗਾਇਆ ਸੀ ਪ੍ਰੰਤੂ ਇੱਥੇ ਆਪ, ਕਾਂਗਰਸ ਤੇ ਭਾਜਪਾ ਵਿਚਕਾਰ ਤਿਕੌਣਾ ਮੁਕਾਬਲਾ ਬਣਦਾ ਸ਼ਾਫ਼ ਨਜ਼ਰ ਆਇਆ।
SIT ਵੱਲੋਂ ਬਿਕਰਮ ਮਜੀਠਿਆ ਮੁੜ ਤਲਬ, 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ
ਇਸ ਹਲਕੇ ਤੋਂ ਆਪ ਨੇ ਮਹਿੰਦਰ ਭਗਤ, ਕਾਂਗਰਸ ਵਲੋਂ ਸੁਰਿੰਦਰ ਕੌਰ ਤੇ ਭਾਜਪਾ ਦੁਆਰਾ ਸ਼ੀਤਲ ਅੰਗਰਾਲ ਨੂੰ ਚੋਣ ਲੜਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਕੈਂਪ ਕੀਤਾ ਗਿਆ ਤੇ ਸਮੁੱਚੀ ਸੱਤਾਧਾਰੀ ਪਾਰਟੀ ਦੇ ਆਗੂ ਇੱਥੇ ਮੌਜੂਦ ਰਹੇ। ਇਸੇ ਤਰ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਚੋਣ ਆਪਣੀ ਬਣਾ ਕੇ ਲੜੀ ਹੈ। ਇਸਤੋਂ ਇਲਾਵਾ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵੀ ਡਟੀ ਰਹੀ। ਇਸਦੇ ਬਾਵਜੂਦ ਵੋਟਰਾਂ ਨੇ ਵੋਟ ਪਾਉਣਾ ਲਈ ਇੰਨ੍ਹਾਂ ਉਤਸ਼ਾਹ ਨਹੀਂ ਦਿਖ਼ਾਇਆ, ਜਿੰਨਾਂ ਸਿਆਸੀ ਧਿਰਾਂ ਵੱਲੋਂ ਗਹਿਮਾ-ਗਹਿਮੀ ਕੀਤੀ ਜਾ ਰਹੀ ਸੀ।
Share the post "ਜਲੰਧਰ ਉਪ ਚੋਣ: ਵੋਟਰਾਂ ਨੇ ਦਿਖ਼ਾਇਆ ਮੱਠਾ ਉਤਸ਼ਾਹ, ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ’ਚ ਬੰਦ"