ਜਲੰਧਰ, 10 ਜੁਲਾਈ: ਆਪ ਦੇ ਸਿਟਿੰਗ ਵਿਧਾਇਕ ਤੇ ਹੁਣ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੋ ਰਹੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਹੁੰਮਸ ਭਰੇ ਮੌਸਮ ਨੂੰ ਦੇਖਦਿਆਂ ਲੋਕ ਜਲਦੀ ਹੀ ਆਪਣੇ ਘਰਾਂ ਵਿਚੋਂ ਵੋਟਾਂ ਪੈਣ ਲਈ ਨਿਕਲਣ ਲੱਗੇ ਹਨ। ਇਸ ਉਪ ਚੋਣ ਦੇ ਲਈ ਚੋਣ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਚੋਣਾਂ ਦਾ ਕੰਮ ਸ਼ਾਮ 6 ਵਜੇਂ ਤੱਕ ਚੱਲਣਾ ਹੈ। ਹਲਕੇ ਦੇ ਕੁੱਲ 1 ਲੱਖ 72 ਹਜ਼ਾਰ ਵੋਟਰ ਹਨ। ਚੋਣਾਂ ਦੇ ਵਿਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਪ੍ਰੰਤੂ ਪਿਛਲੇ ਦਿਨਾਂ ‘ਚ ਚੱਲੀ ਚੋਣ ਮੁਹਿੰਮ ਦੌਰਾਨ ਮੁੱਖ ਮੁਕਾਬਲਾ ਤਿਕੌਣਾ ਬਣਦਾ ਨਜ਼ਰ ਆ ਰਿਹਾ।
ਪੰਜਾਬ ਦਾ ਸਭ ਤੋਂ ਮਹਿੰਗਾ ਟੋਲਪਲਾਜ਼ਾ ਹਾਲੇ ਰਹੇਗਾ ‘ਫ਼ਰੀ’, ਡੀਸੀ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ
ਜਿਸਦੇ ਚੱਲਦੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦਾ ਪੂਰਾ ਸਿਆਸੀ ਵਕਾਰ ਦਾਅ ’ਤੇ ਲੱਗਿਆ ਨਜ਼ਰ ਆ ਰਿਹਾ। ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੇ ਪੂਰੇ ਪ੍ਰਵਾਰ ਸਹਿਤ ਸਮੂਹ ਮੰਤਰੀ ਮੰਡਲ, ਵਿਧਾਇਕ ਤੇ ਚੇਅਰਮੈਨ, ਵਲੰਟੀਅਰ ਮੈਦਾਨ ਵਿਚ ਦੇਖੇ ਗਏ। ਇਸੇ ਤਰ੍ਹਾਂ ਕਾਂਗਰਸ ਨੇ ਵੀ ਇਹ ਚੋਣ ਮੁਹਿੰਮ ਪੂਰੀ ਗੰਭੀਰਤਾ ਤੇ ਇਕਜੁੱਟਤਾ ਨਾਲ ਚਲਾਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਚੋਣ ਆਪਣੀ ਬਣਾ ਕੇ ਲੜੀ ਹੈ। ਜਦੋਂਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਵੀ ਇਸ ਚੋਣ ਨੂੰ ਆਪਣੇ ਲਈ ਸਾਲ 2027 ਵਿਚ ਇੱਕ ਮੌਕੇ ਵਜੋਂ ਲਿਆ ਗਿਆ ਹੈ। ਇਸ ਹਲਕੇ ’ਤੇ ਪੰਜਾਬੀਆਂ ਦੀਆਂ ਨਿਗਾਵਾਂ ਟਿਕੀਆਂ ਹੋਈਆਂ ਹਨ।