ਭਾਜਪਾ ਨੇ ਆਪ ਦੇ ਸਾਬਕਾ ਵਿਧਾਇਕ ‘ਸ਼ੀਤਲ’ ਤੇ ਆਪ ਨੇ ਭਾਜਪਾ ਦੇ ਉਮੀਦਵਾਰ ਰਹੇ ‘ਭਗਤ’ ਨੂੰ ਦਿੱਤੀ ਟਿਕਟ
ਜਲੰਧਰ, 18 ਜੂਨ: ਕਰੀਬ ਢਾਈ ਹਫ਼ਤੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਹੋਈਆਂ ਦਲ-ਬਦਲੀਆਂ ਨੂੰ ਲੈ ਕੇ ਸੁਰਖੀਆਂ ਵਿਚ ਰਿਹਾ ਜਲੰਧਰ ਹੁਣ ਮੁੜ ਚਰਚਾ ਵਿਚ ਆ ਗਿਆ ਹੈ। ਦਲ-ਬਦਲੀ ਕਾਰਨ ਹੀ ਖ਼ਾਲੀ ਹੋਈ ਜਲੰਧਰ ਪੱਛਮੀ ਹਲਕੇ ਦੀ ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਹੁਣ ਤੱਕ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇੰਨ੍ਹਾਂ ਦੋਨਾਂ ਹੀ ਪਾਰਟੀਆਂ ਨੇ ਮੁੜ ਦਲ-ਬਦਲੂਆਂ ’ਤੇ ਹੀ ਭਰੋਸਾ ਜਤਾਇਆ ਹੈ। ਦੋਨਾਂ ਹੀ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰ ਬੇਸ਼ੱਕ ਪੁਰਾਣੇ ਹਨ ਪ੍ਰੰਤੂ ਉਨ੍ਹਾਂ ਦੀਆਂ ਪਾਰਟੀਆਂ ਨਵੀਆਂ ਹਨ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਆਗੂ ਰਹੇ ਮਹਿੰਦਰ ਭਗਤ ਅਤੇ ਭਾਰਤੀ ਜਨਤਾ ਪਾਰਟੀ ਨੇ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਹੈ।
ਹੁਣ ਸਪੀਕਰ ਦੇ ਅਹੁੱਦੇ ਨੂੰ ਲੈ ਕੇ ਦਿੱਲੀ ’ਚ ਰੱਸਾ-ਕਸ਼ੀ ਸ਼ੁਰੂ, ਭਾਜਪਾ ਰੱਖੇਗਾ ਸਪੀਕਰ ਦਾ ਅਹੁੱਦਾ
ਵੱਡੀ ਗੱਲ ਇਹ ਵੀ ਦਸਣ ਵਾਲੀ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੀ ਭਗਤ ਨੇ ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਅਤੇ ਸ਼ੀਤਲ ਅੰਗਰਾਲ ਨੇ ਆਪ ਤੋਂ ਆਹਮੋ-ਸਾਹਮਣੇ ਚੋਣ ਲੜੀ ਸੀ। ਹੁਣ ਬੇਸ਼ੱਕ ਇਹ ਮੁੜ ਦੋਨੋਂ ਆਹਮੋ-ਸਾਹਮਣੇ ਹਨ ਪ੍ਰੰਤੂ ਦੋਨਾਂ ਨੇ ਪਾਰਟੀਆਂਨੂੰ ਬਦਲ ਲਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗਰਾਲ ਨੂੰ 39,213, ਕਾਂਗਰਸ ਦੇ ਸ਼ੁਸੀਲ ਰਿੰਕੂ ਨੂੰ 34,960 ਅਤੇ ਭਾਜਪਾ ਦੇ ਮਹਿੰਦਰ ਭਗਤ ਨੂੰ 33,483 ਹਜਾਰ ਵੋਟਾਂ ਪਈਆਂ ਸਨ। ਹੁਣ ਲੰਘੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਕਾਂਗਰਸ ਪਹਿਲੇ ਨੰਬਰ ’ਤੇ ਰਹੀ ਹੈ। ਇੱਥੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 44,394 , ਭਾਜਪਾ ਵੱਲੋਂ ਚੋਣ ਲੜੇ ਸ਼ੁਸੀਲ ਰਿੰਕੂ ਨੂੰ 42,837 ਅਤੇ ਆਪ ਦੇ ਪਵਨ ਟੀਨੂੰ ਨੂੰ 18,858 ਵੋਟਾਂ ਹਾਸਲ ਹੋਈਆਂ ਸਨ।
ਡਿਪਟੀ ਕਮਿਸ਼ਨਰਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਐਸ.ਐਸ.ਪੀਜ਼ ਤੇ ਪੁਲਿਸ ਕਮਿਸ਼ਨਰਾਂ ਦੀ ਮੀਟਿੰਗ ਸੱਦੀ
ਇਸ ਉਪ ਚੋਣ ਨੂੰ ਜਿੱਤਣ ਲਈ ਆਮ ਆਦਮੀ ਪਾਰਟੀ ਕਿੰਨੀ ਗੰਭੀਰ ਹੈ, ਇਸਦਾ ਅੰਦਾਜ਼ਾ ਇੱਥੋਂ ਹੀ ਲੱਗ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਣ ਵਾਲੇ ਦਿਨਾਂ ‘ਚ ਆਪਣਾ ਕੈਪਸ ਜਲੰਧਰ ਵਿਖੇ ਬਣਾਉਣ ਜਾ ਰਹੇ ਹਨ। ਦੂਜੇ ਪਾਸੇ 18.56 ਫ਼ੀਸਦੀ ਵੋਟਾਂ ਹਾਸਲ ਕਰਕੇ ਉਤਸ਼ਾਹਤ ਭਾਜਪਾ ਇਸ ਚੋਣ ਨੂੰ ਸਾਲ 2027 ਨਾਲ ਜੋੜ ਕੇ ਦੇਖ ਰਹੀ ਹੈ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ 7 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਕਾਂਗਰਸ ਵੀ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦੀ ਹੈ। ਹਾਲੇ ਤੱਕ ਕਾਂਗਰਸ ਨੇ ਇੱਥੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
Share the post "ਜਲੰਧਰ ਮੁੜ ‘ਦਲ-ਬਦਲੂਆਂ ’ ਨੂੰ ਟਿਕਟਾਂ ਮਿਲਣ ਕਾਰਨ ਮੁੜ ਚਰਚਾ ’ਚ, ਪਾਰਟੀਆਂ ਬਦਲੀਆਂ ਪਰ ਉਮੀਦਵਾਰ ਪੁਰਾਣੇ"