ਬਠਿੰਡਾ, 31 ਅਗਸਤ: ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਦੀਆਂ ਹਦਾਇਤਾਂ ’ਤੇ ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ,ਹਰਿਆਣਾ,ਚੰਡੀਗੜ੍ਹ ਤੇ ਯੂਪੀ ਦੇ ਵਕੀਲਾਂ ਤੇ ਜਮਹੂਰੀ ਕਾਰਕੁੰਨਾਂ ਤੋਂ ਇਲਾਵਾ ਰਾਮਪੁਰਾਫੂਲ ਦੇ ਸਾਰਾਭਾ ਨਗਰ ਸਥਿਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਘਰ ’ਤੇ ਮਾਰੇ ਛਾਪੇ ਨੂੰ ਸਰਾਸਰ ਤਾਨਾਸ਼ਾਹੀ ਕਰਾਰ ਦਿੰਦਿਆਂ ਇਸ ਦਾ ਡੱਟ ਕੇ ਵਿਰੋਧ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਜਾਰੀ ਕੀਤੇ ਇੱਕ ਬਿਆਨ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨਕੇ ਜੀਤ, ਜਨਰਲ ਸਕੱਤਰ ਪ੍ਰਿਤਪਾਲ ਸਿੰਘ,ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ, ਸਕੱਤਰ ਐਡਵੋਕੇਟ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਐੱਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਵੇਲੇ ਨਾ ਤਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਨਾ ਹੀ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਕਿਸੇ ਮਿਉਂਸਪਲ ਕੌਂਸਲਰ ਨੂੰ ਹੀ ਨਾਲ ਲਿਆ ਗਿਆ।
68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿਚ ਹੋਏ ਫਸਵੇਂ ਮੁਕਾਬਲੇ
ਹੋਰ ਤਾਂ ਕੀ ਐਨਆਈਏ ਟੀਮ ਨੇ ਮਾਰੇ ਜਾ ਰਹੇ ਛਾਪੇ ਦਾ ਮਕਸਦ ਵੀ ਪਰਿਵਾਰ ਨੂੰ ਨਹੀਂ ਦੱਸਿਆ। ਪ੍ਰੀਵਾਰਿਕ ਮੈਂਬਰਾਂ ਦੀ ਮੰਗ ’ਤੇ ਵੀ ਉਨਾਂ ਦੇ ਕਿਸੇ ਵਕੀਲ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਛਾਪੇਮਾਰੀ ਦਾ ਬਹਾਨਾ 2023 ਵਿੱਚ ਲਖਨਊ ਵਿਖੇ ਦਰਜ ਕਿਸੇ ਐਫਆਈਆਰ ਨੂੰ ਬਣਾਇਆ ਗਿਆ,ਜਿਸ ਵਿੱਚ ਕੁਝ ਆਈਪੀਸੀ ਦੀਆਂ ਧਾਰਾਵਾਂ ਤੋਂ ਇਲਾਵਾ ਯੂਏਪੀਏ ਦੀਆਂ ਧਾਰਾਵਾਂ ਵੀ ਲੱਗੀਆਂ ਹੋਈਆਂ ਹਨ। ਸਭਾ ਦੀ ਜ਼ਿਲਾ ਸਕੱਤਰੇਤ ਵੱਲੋਂ ਕੀਤੀ ਐਮਰਜੈਂਸੀ ਮੀਟਿੰਗ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਇਹ ਰੇਡ ਪਾਰਦਰਸ਼ੀ ਨਾ ਹੋ ਕੇ, ਕਿਸੇ ਝੂਠੇ ਕੇਸ ਦੀ ਬੁਨਿਆਦ ਬਣਾਉਣ ਲਈ ਕੀਤੀ ਗਈ ਹੈ ਜਿਸ ਦਾ ਇੱਕੋ ਇੱਕ ਮਕਸਦ ਸੰਘਰਸ਼ਸ਼ੀਲ ਜਥੇਬੰਦੀ ਦੇ ਆਗੂਆਂ ਨੂੰ ਬੇਵਜਾ ਕੇਸਾਂ ਚੋਂ ਉਲਝਾ ਕੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਨਾ ਅਤੇ ਸੰਘਰਸ਼ਾਂ ਨੂੰ ਆਗੂ ਰਹਿਤ ਕਰਨਾ ਹੀ ਹੋ ਸਕਦਾ ਹੈ।
Share the post "ਜਮਹੂਰੀ ਅਧਿਕਾਰ ਸਭਾ ਨੇ ਮਹਿਲਾ ਕਿਸਾਨ ਆਗੂ ਦੇ ਘਰ NIA ਦੇ ਛਾਪਿਆਂ ਦਾ ਕੀਤਾ ਵਿਰੋਧ"