10 Views
ਚੰਡੀਗੜ੍ਹ: ਅੱਜ ਕਿਸਾਨਾਂ ਵੱਲੋਂ ਪੂਰੇ ਪੰਜਾਬ ਸਮੇਤ ਦੇਸ਼ ਭਰ ਵਿਚ ਟਰੇਨਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਟਰੇਨਾਂ ਦਾ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੀ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਇਸ ‘ਰੇਲ ਰੋਕੋ ਅੰਦੋਲਨ’ ‘ਤੇ ਬਿਆਨ ਜਾਰੀ ਕਰਦਿਆ ਕਿਹਾ ਕਿ ਪੰਜਾਬ ‘ਚ ਕਈ ਭਾਜਪਾ ਲੀਡਰ ਬੀਜੇਪੀ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਹਨ ‘ਤੇ ਉਹ ਇਸ ਇਸ ਅੰਦੋਲਨ ਨੂੰ ਸਿਰਫ਼ ਪੰਜਾਬ ਦਾ ਅੰਦੋਲਨ ਦੱਸ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਕੀਲ, ਕਿਸਾਨ ਭਾਈਚਾਰਾ, ਟਰਾਂਸਪੋਰਟਰਾਂ, ਆਮ ਦੁਕਾਨਦਾਰ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਅੰਦੋਲਨ ਵਿਚ ਵੱਧ ਚੱੜ੍ਹ ਕੇ ਹਿੱਸਾ ਲੈਣ ਦੀ ਗੱਲ ਕਹਿ ਹੈ। ਅੱਜ ਦੇ ਇਸ ‘ਰੇਲ ਰੋਕੋ ਅੰਦੋਲਨ’ ਨੂੰ ਦੇਖਦੇ ਹੋਏ ਹਰਿਆਣਾ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉਥੇ ਹੀ ਦੂਜੇ ਪਾਸੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।