ਸ਼੍ਰੀਨਗਰ, 8 ਅਕਤੂਬਰ: ਦਸ ਸਾਲਾਂ ਬਾਅਦ ਜੰਮੂ ਕਸ਼ਮੀਰ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗਠਜੋੜ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅੱਗੇ ਚੱਲ ਰਿਹਾ। ਜਦੋਂਕਿ ਭਾਜਪਾ ਦੂਜੇ ਨੰਬਰ ’ਤੇ ਰਹਿ ਰਹੀ ਹੈ। ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ ਇੰਡੀਆ ਗਠਜੋੜ 48 ਸੀਟਾਂ ’ਤੇ ਅੱਗੇ ਹੈ। ਬੜਗਾਮ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਤੇ ਗਠਜੋੜ ਦੇ ਸੰਭਾਵੀਂ ਮੁੱਖ ਮੰਤਰੀ ਉਮਰ ਅਬਦੁੱਲਾ ਅੱਗੇ ਚੱਲ ਰਹੇ ਹਨ। ਜੰਮੂ ਰੀਜ਼ਨ ਵਿਚ ਭਾਜਪਾ ਦਾ ਦਬਦਬਾ ਬਣਿਆ ਹੋਇਆ ਹੈ। ਗੌਰਤਲਬ ਹੈ ਕਿ ਸੂਬੇ ਵਿਚ ਕਾਂਗਰਸ ਨੇ ਇੰਡੀਆ ਗਠਜੋੜ ਦੇ ਝੰਡੇ ਹੇਠ ਚੋਣ ਲੜੀ ਹੈ, ਜਿਸਦੇ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਮਰੇਡ ਸ਼ਾਮਲ ਹਨ।
ਇਹ ਵੀ ਪੜ੍ਹੋ:ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ
ਹਾਲਾਂਕਿ ਪੀਡੀਪੀ ਅਲੱਗ ਤੋਂ ਚੋਣ ਲੜ ਰਹੀ ਹੈ, ਜਿਸਦੀ ਪਾਰਟੀ 4 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸਤੋਂ ਇਲਾਵਾ ਅਜਾਦ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ 10 ਸੀਟਾਂ ਉਪਰ ਅੱਗੇ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਸਾਲ 2014 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤੇ ਅਗਸਤ 2019 ਵਿਚ ਕੇਂਦਰ ਸਰਕਾਰ ਵੱਲੋਂ ਸਰਕਾਰ ਭੰਗ ਕਰਕੇ ਧਾਰਾ 370 ਖ਼ਤਮ ਕਰ ਦਿੱਤੀ ਸੀ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸੂਬਾ ਰਾਸਟਰਪਤੀ ਰਾਜ ਅਧੀਨ ਚੱਲ ਰਿਹਾ ਹੈ।
Share the post "Jammu and Kashmir Elections: ਇੰਡੀਆ ਗਠਜੋੜ ਹੁਣ ਤੱਕ ਅੱਗੇ, ਭਾਜਪਾ ਦੂਜੇ ਨੰਬਰ ’ਤੇ"