ਬਠਿੰਡਾ, 30 ਅਗਸਤ: ਕਾਨ੍ਹਾ ਜੀ ਦਾ ਅਵਤਾਰ ਦਿਹਾੜਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਠਿੰਡਾ ਦੇ ਕਨੱਈਆ ਗ੍ਰੀਨ ਸਿਟੀ ਸਥਿਤ ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿਖੇ ਪੂਰੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ਰਮ ਅਤੇ ਗਰੀਨ ਸਿਟੀ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਸ ਨੂੰ ਦੇਖਣ ਲਈ ਬਠਿੰਡਾ ਸਮੇਤ ਦੂਰ-ਦੁਰਾਡੇ ਤੋਂ ਸ਼ਰਧਾਲੂ ਪੁੱਜੇ। ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿਖੇ, ਲੋਕਾਂ ਨੇ ਕਾਨ੍ਹਾ ਦੇ ਜਨਮ ਤੱਕ ਉਸ ਦੇ ਵੱਖ-ਵੱਖ ਜੀਵਨ ਰੂਪਾਂ ਨੂੰ ਦਰਸਾਉਂਦੀ ਵਿਸ਼ੇਸ਼ ਸੁੰਦਰ ਝਾਂਕੀ ਨੂੰ ਪੂਰੀ ਸ਼ਰਧਾ ਨਾਲ ਦੇਖਿਆ ਅਤੇ ਮੰਦਰ ਵਿੱਚ ਯੁਗਲ ਸਰਕਾਰ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ।
ਭਾਖੜਾ ਨਹਿਰ ਵਿਚ ਡੁੱਬਣ ਕਾਰਨ ਭੈਣ-ਭਰਾ ਦੀ ਮੌ+ਤ
ਸ੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿਖੇ ਸਵੇਰੇ 6 ਵਜੇ ਦਰਬਾਰ ਦਾ ਪਰਦਾ ਹਟਣ ਉਪਰੰਤ ਠਾਕੁਰ ਜੀ ਅਤੇ ਰਾਧਾ ਰਾਣੀ ਜੀ ਦੇ ਸੁੰਦਰ ਸਰੂਪ ਨੇ ਸਮੂਹ ਸ਼ਰਧਾਲੂਆਂ ਦਾ ਮਨ ਮੋਹ ਲਿਆ। ਰਾਤ ਕਰੀਬ 11 ਵਜੇ ਸ਼ੁਰੂ ਹੋਈ ਹਨੇਰੀ ਅਤੇ ਤੇਜ਼ ਮੀਂਹ ਦੇ ਬਾਵਜੂਦ ਸ਼ਰਧਾਲੂ ਛੋਟੇ ਸ਼੍ਰੀ ਕ੍ਰਿਸ਼ਨ ਦੇ ਦਰਸ਼ਨਾਂ ਲਈ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਇਸ ਤੋਂ ਪਹਿਲਾਂ ਸ਼ਾਮ 4 ਵਜੇ ਦੇ ਕਰੀਬ ਆਸ਼ਰਮ ਵਿੱਚ ਭਜਨ ਅਤੇ ਸਤਿਸੰਗ ਦੌਰਾਨ ਦੀਦੀ ਸੁਸ਼੍ਰੀ ਭੁਵਨੇਸ਼ਵਰੀ ਦੇਵੀ ਜੀ ਨੇ ਸ਼ਰਧਾਲੂਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਲੈਕੇ ਉਨ੍ਹਾਂ ਦੇ ਜੀਵਨਕਾਲ ਤੱਕ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਲੋਕਾਂ ਦੇ ਰੂਪ ਵਿੱਚ ਵਿਸਥਾਰ ਨਾਲ ਸੁਣਾਇਆ।
Big News: ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਵੱਡਾ ਉਲਟਫੇਰ
ਸਮਾਗਮ ਵਾਲੀ ਥਾਂ ’ਤੇ ਬਠਿੰਡਾ ਪੁਲੀਸ ਦੀਆਂ ਟੀਮਾਂ ਤੇ ਪੁਲੀਸ ਅਧਿਕਾਰੀ ਵੀ ਤਿਆਰ-ਬਰ-ਤਿਆਰ ਨਜ਼ਰ ਆਏ। ਬਠਿੰਡਾ ਤੋਂ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣ ਲੜਨ ਵਾਲੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਅਤੇ ਐਡਵੋਕੇਟ ਐਮ.ਐਲ.ਗਰਗ ਸ੍ਰੀ ਕ੍ਰਿਸ਼ਨ ਅਤੇ ਮਾਤਾ ਰਾਧਾ ਰਾਣੀ ਦੇ ਦਰਬਾਰ ’ਚ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਲਈ ਪੁੱਜੇ। ਇਸ ਮੌਕੇ ਡੀ.ਪੀ.ਗੋਇਲ, ਪ੍ਰਦੀਪ ਕੁਮਾਰ ਬਾਂਸਲ, ਸੁਧੀਰ ਕੁਮਾਰ ਬਾਂਸਲ, ਅੰਮ੍ਰਿਤਪਾਲ ਰੌਕੀ, ਪ੍ਰਵੀਨ ਗੋਇਲ, ਰਜਿੰਦਰ ਸਿੰਘ ਬਰਾੜ, ਰਾਜੀਵ ਗਰਗ, ਦੀਪਾਂਸ਼ੂ ਗੋਇਲ, ਗੁਰਦਾਸ ਰਾਏ ਗੋਇਲ, ਪ੍ਰੇਮ ਗੋਇਲ, ਅਸੀਮ ਗਰਗ, ਵਿਜੇ ਚਲਾਨਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Share the post "ਸ਼੍ਰੀ ਕ੍ਰਿਪਾਲ ਕੁੰਜ ਆਸ਼ਰਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ"