ਜੱਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਖੰਨਾ ਵਿਚ ਮੰਦਰ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਧੀ

0
22

ਬਠਿੰਡਾ,20 ਅਗੱਸਤ: ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖੰਨਾ ਵਿਚ ਮੰਦਰ ਦੀ ਕੀਤੀ ਭੰਨ ਤੋੜ ਅਤੇ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਗੁਰੂ ਦਾ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਕਿਸੇ ਵੀ ਧਰਮ ਅਸਥਾਨ ਦੀ ਬੇਅਦਬੀ ਨੂੰ ਗੰਭੀਰਤਾ ਨਾਲ ਮਹਿਸੂਸ ਕਰਦਾ ਹੈ। ਇਹ ਬਿਆਨ ਕੌਮੀ ਇਨਸਾਫ ਮੋਰਚੇ ਦੇ ਬੁਲਾਰੇ ਅਤੇ ਸ਼ੇਰ ਏ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਜਾਰੀ ਕੀਤਾ, ਜਿੰਨ੍ਹਾਂ ਵੱਲੋਂ ਜੇਲ੍ਹ ਵਿਚ ਭਾਈ ਹਵਾਰਾ ਨਾਲ ਮੁਲਾਕਾਤ ਕਰਨ ਬਾਰੇ ਦਸਿਆ ਹੈ।

ਦਰਦਨਾਕ ਸ.ੜਕ ਹਾ.ਦ+ਸੇ ਵਿਚ ਪੰਜਾਬ ਦੇ ਦੋ ਨੌਜਵਾਨ ‘ਪਟਵਾਰੀਆਂ’ ਦੀ ਹੋਈ ਮੌ+ਤ

ਭਾਈ ਹਵਾਰਾ ਨੇ ਕਿਹਾ ਕਿ ਸਰਕਾਰਾਂ ਵਲੋਂ ਬੇਅਦਬੀ ਦੇ ਦੋਸੀਆਂ ਵਿਰੁੱਧ ਸਖ਼ਤ ਸਜਾਵਾਂ ਦਾ ਕਾਨੂੰਨ ਪਾਸ ਨਾ ਕਰਨਾ ਬਦਨੀਤੀ ਹੈ। ਸਰਕਾਰਾਂ ਇਨਸਾਫ ਲਈ ਉਠਿਆ ਲਹਿਰਾਂ ਨੂੰ ਅਫਰਾ ਤਫਰੀ ਕਰਕੇ ਦਬਾਉਣਾ ਚਾਹੁੰਦੀ ਹੈ। ਉਨਾਂ ਕੁਝ ਲੋਕਾਂ ਵੱਲੋਂ ਧਮਕੀਆਂ ਦੇਕੇ ਪੈਸੇ ਵਸੂਲਣ ਉਪਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਅਜਿਹੀਆਂ ਮਾੜੀਆ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।

 

LEAVE A REPLY

Please enter your comment!
Please enter your name here