ਕਾਂਗਰਸ ਦੇ ਦਫਤਰ ਦਾ ਵੀ ਕੀਤਾ ਉਦਘਾਟਨ
ਬਠਿੰਡਾ, 3 ਮਈ: ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਵਿਧਾਨ ਸਭਾ ਹਲਕਾ ਮੋੜ ਦੇ ਰਾਮਪੁਰਾ ਬਲਾਕ ਦੇ ਪਿੰਡਾਂ ਦਾ ਤੁਫ਼ਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਇਸ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ। ਇਸਤੋਂ ਇਲਾਵਾ ਰਾਮਪੁਰਾ ਦੀ ਸੁਪਰਮਾਰਕੀਟ ਦੇ ਵਿਚ ਕਾਂਗਰਸ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਅਪਣੇ ਭਾਸ਼ਣ ਵਿਚ ਜੀਤਮਹਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਇਲਾਕੇ ਲਈ ਨਵੇਂ ਨਹੀਂ ਹਨ, ਬਲਕਿ ਪਿਛਲੇ 30 ਸਾਲਾਂ ਤੋਂ ਲੋਕਾਂ ਦੇ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ।
ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ! ਕਈ ਮੌਜੂਦਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਹੋਏ ਆਪ ਚ ਸ਼ਾਮਿਲ
ਉਨ੍ਹਾਂ ਵੋਟਰਾਂ ਨੂੰ ਉਮੀਦਵਾਰਾਂ ਦੀ ਤੁਲਨਾ ਕਰਕੇ ਅਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ‘‘ ਇੱਕ ਪਾਸੇ ਉਹ ਉਨ੍ਹਾਂ ਦੇ ਸਾਹਮਣੇ ਹਨ, ਜਿੰਨ੍ਹਾਂ ਨੇ ਹਮੇਸ਼ਾ ਅਪਣੇ ਵਰਕਰਾਂ ਦੇ ਨਾਲ-ਨਾਲ ਲੋਕਾਂ ਦੀ ਬਾਂਹ ਫ਼ੜੀ ਤੇ ਦੂਜੇ ਪਾਸੇ ਉਹ ਬਾਹਰਲੇ ਉਮੀਦਵਾਰ ਹਨ, ਜਿਹੜੇ ਝੂਠੇ ਵਾਅਦਿਆਂ ਤੇ ਲਾਰਿਆਂ ਦੇ ਨਾਲ ਹਰ ਵਾਰ ਜਿੱਤਣਾ ਚਾਹੁੰਦੇ ਹਨ। ’’ ਕਾਂਗਰਸੀ ਉਮੀਦਵਾਰ ਨੇ ਦਿੱਲੀ ਬਾਰਡਰ ’ਤੇ ਸਾਲ ਭਰ ਚੱਲੇ ਕਿਸਾਨ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਬਦੌਲਤ ਪੰਜਾਬ ਦੇ 700 ਕਿਸਾਨਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਤੇ ਹੁਣ ਵੀ ਜਦ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਕਿਸਾਨਾਂ ਨੇ ਦਿੱਲੀ ਵੱਲ ਚੱਲਣ ਦਾ ਐਲਾਨ ਕੀਤਾ ਤਾਂ ਬਾਰਡਰਾਂ ’ਤੇ ਕੰਧਾਂ ਕੱਢ ਕੇ ਕਿਸਾਨਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ
,ਜਿਸਦੇ ਨਾਲ ਸਾਡੇ ਇਸ ਇਲਾਕੇ ਦਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦੀ ਪਾ ਗਿਆ। ਦੂਜੇ ਪਾਸੇ ਬਦਲਾਅ ਦੀ ਸਰਕਾਰ ਹੈ, ਜਿਸਨੇ ਕਿਸਾਨਾਂ ਨੂੰ ਮੁਰੇਰੀ ਲਾਲ ਦੇ ਹੁਸੀਨ ਸੁਪਨੇ ਦਿਖ਼ਾ ਕੇ ਵੋਟਾਂ ਲਈਆਂ ਸਨ ਪਰ ਅੱਜ ਇੰਨ੍ਹਾਂ ਦੇ ਖੇਤੀਬਾੜੀ ਮੰਤਰੀ ਜੋਕਿ ਉਨ੍ਹਾਂ ਦੇ ਮੁਕਾਬਲੇ ਉਮੀਦਵਾਰ ਹਨ, ਬੁਰੀ ਤਰ੍ਹਾਂ ਫ਼ੇਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦਾ ਭਲਾ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੈ, ਜਿਸਦੇ ਰਾਜ਼ ਵਿਚ ਕਰਜ਼ੇ ਮੁਆਫ਼ ਕੀਤੇ ਗਏ।
Share the post "ਜੀਤਮਹਿੰਦਰ ਸਿੰਘ ਸਿੱਧੂ ਨੇ ਮੋੜ ਹਲਕੇ ਦੇ ਰਾਮਪੁਰਾ ਬਲਾਕ ਦੇ ਪਿੰਡਾਂ ਦਾ ਕੀਤਾ ਤੁਫ਼ਾਨੀ ਦੌਰਾ"