ਬਠਿੰਡਾ, 16 ਅਪ੍ਰੈਲ: ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਤੇ ਕੱਲ ਐਲਾਨੇ ਗਏ ਉਮੀਦਵਾਰ ਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅੱਜ ਚੋਣ ਮੈਦਾਨ ਵਿਚ ਉਤਰ ਆਏ ਹਨ। ਬਠਿੰਡਾ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਕਾਂਗਰਸ ਦਫ਼ਤਰ ਪੁੱਜੇ, ਜਿੱਥੇ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਵਰਕਰਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਰੱਖੀ ਇੱਕ ਕਾਨਫਰੰਸ ਵਿਚ ਅਪਣੀ ਪਹਿਲੀ ਬੜ੍ਹਕ ਨੂੰ ਕਾਇਮ ਰੱਖਦਿਆਂ ਸਿੱਧੂ ਨੇ ਵਰਕਰਾਂ ’ਚ ਉਤਸ਼ਾਹ ਭਰਿਆ ਤੇ ਨਾਲ ਹੀ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਲਗਾਏ।
ਭਾਜਪਾ ਵੱਲੋਂ ਮਲੂਕਾ ਦੀ ਨੂੰਹ ਸਹਿਤ ਪੰਜਾਬ ਲਈ ਤਿੰਨ ਹੋਰ ਉਮੀਦਵਾਰ ਮੈਦਾਨ ’ਚ ਉਤਾਰੇ
ਉਨ੍ਹਾਂ ਉਮੀਦਵਾਰ ਬਣਾਏ ਜਾਣ ’ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਕਦੇ ਮਾਣ ਟੁੱਟਣ ਨਹੀਂ ਦੇਣਗੇ।ਜੀਤ ਮਹਿੰਦਰ ਸਿੱਧੂ ਨੇ ਇਹ ਵੀ ਦਾਅਵਾ ਕੀਤਾ ‘‘ਕਾਂਗਰਸ ਇਹ ਚੋਣ ਦੇਸ਼ ਦੇ ਹਿੱਤ ਵਿੱਚ ਲੜ ਰਹੀ ਹੈ ਤੇ ਇਸ ਲੋਕਤੰਤਰ ਨੂੰ ਬਚਾਉਣ ਦੀ ਜੰਗ ਵਿਚ ਸਮੂਹ ਵਰਕਰ ਤੇ ਆਗੂ ਇੱਕ ਜੁੱਟ ਹਨ। ’’ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਕਾਂਗਰਸ ਨੇ ਟਿਕਟ ਦਾ ਐਲਾਨ ਹੁਣ ਕੀਤਾ ਹੈ ਪਰ ਇਸ ਜੋੜੀ ਨੇ ਪਿਛਲੇ ਡੇਢ ਮਹੀਨੇ ਤੋਂ ਕਾਂਗਰਸੀ ਵਰਕਰਾਂ ਨੂੰ ਇਸ ਜੰਗ ਵਿਚ ਜੂਝਣ ਲਈ ਤਿਆਰ ਕੀਤਾ ਤੇ ਇਸਦਾ ਫ਼ਾਈਦਾ ਯਕੀਨਨ ਤੌਰ ’ਤੇ ਉਸਨੂੰ ਮਿਲੇਗਾ। ’’
ਆਪ ਵੱਲੋਂ ਬਾਕੀ ਰਹਿੰਦੇ ਚਾਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ
ਜੀਤਮਹਿੰਦਰ ਸਿੱਧੂ ਨੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖ਼ੁਸਬਾਜ ਸਿੰਘ ਜਟਾਣਾ ਨਾਲ ਕੋਈ ਮਤਭੇਦ ਨਾ ਹੋਣ ਦਾ ਦਾਅਵਾ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ‘‘ ਤੁਸੀਂ ਦੇਖੋਂਗੇ ਕਿ ਜਟਾਣਾ ਤੇ ਬੀਬੀ ਵੜਿੰਗ ਅਤੇ ਹੋਰ ਸਾਰੇ ਲੀਡਰ ਉਸਦੀ ਮੁਹਿੰਮ ਵਿਚ ਅੱਗੇ ਹੋ ਕੇ ਚੱਲਣਗੇ। ’’ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ ਦਿਨ ਉਨ੍ਹਾਂ ਬਾਰੇ ਕੀਤੀਆਂ ਟਿੱਪਣੀਆਂ ’ਤੇ ਮੋੜਵਾ ਜਵਾਬ ਦਿੰਦਿਆਂ ਕਿਹਾ ਕਿ ‘‘ ਪਹਿਲਾਂ ਬੀਬੀ ਬਾਦਲ ਇਹ ਤੈਅ ਕਰਨ ਕਿ ਉਹ ਕਿੱਥੋਂ ਚੋਣ ਲੜਨਗੇ ਕਿਉਂਕਿ ਪਹਿਲੀ ਲਿਸਟ ਵਿੱਚ ਨਾਮ ਨਾ ਆਉਣਾ ਖਤਰੇ ਦੀ ਘੰਟੀ ਹੈ ਅਤੇ ਬਾਦਲਾਂ ਦਾ ਬਠਿੰਡਾ ਤੋਂ ਭੱਜਣਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ’’ ਇਸ ਮੌਕੇ ਉਹਨਾਂ ਆਪ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ‘‘ਜਿਹੜੀ ਸਰਕਾਰ ਆਪਣੇ ਪੰਜ ਮੰਤਰੀਆਂ ਤੇ ਇੰਨੇਂ ਹੀ ਵਿਧਾਇਕਾਂ ਨੂੰ ਚੋਣ ਲੜਾ ਰਹੀ ਹੈ ਤਾਂ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਉਹਨਾਂ ਕੋਲ ਹੁਣ ਆਮ ਆਦਮੀ ਨਹੀਂ ਬਲਕਿ ਖਾਸ ਲੀਡਰ ਬਣ ਗਏ ਹਨ। ’’
ਸਲਮਾਨ ਖ਼ਾਨ ਦੇ ਘਰ ’ਤੇ ਫ਼ਾਈਰਿੰਗ ਕਰਨ ਵਾਲੇ ਦੋਨੋਂ ਸੂਟਰ ਪੁਲਿਸ ਵੱਲੋਂ ਕਾਬੂ
ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਕੇਕੇ ਅਗਰਵਾਲ, ਦਰਸ਼ਨ ਸਿੰਘ ਜੀਦਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਪੀਪੀਸੀਸੀ ਡੈਲੀਗੇਟ ਪਵਨ ਮਾਨੀ ,ਸਾਬਕਾ ਮੇਅਰ ਬਲਵੰਤ ਰਾਏ ਨਾਥ, ਵਾਈਸ ਚੇਅਰਮੈਨ ਕੌਰ ਸਿੰਘ, ਟਹਿਲ ਸਿੰਘ ਸੰਧੂ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਾਕ ਪ੍ਰਧਾਨ ਬਲਰਾਜ ਪੱਕਾ, ਹਰਵਿੰਦਰ ਸਿੰਘ ਲੱਡੂ, ਜਨਰਲ ਸਕੱਤਰ ਟਹਿਲ ਸਿੰਘ ਬੁੱਟਰ,ਕੋਂਸਲਰ ਸੁਖਦੇਵ ਸਿੰਘ ਸੁੱਖਾ,ਬਲਜਿੰਦਰ ਸਿੰਘ, ਬੇਅੰਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਬੰਟੀ, ਕਿਰਨਾ ਕੌਰ ਦਿਹਾਤੀ ਮੀਤ ਪ੍ਰਧਾਨ, ਕੰਵਲਜੀਤ ਸਿੰਘ ਭੰਗੂ,ਯਾਦਵਿੰਦਰ ਸਿੰਘ ਭਾਈਕਾ, ਸਾਧੂ ਸਿੰਘ ਐਮਸੀ , ਜਗਰਾਜ ਸਿੰਘ ਸਾਬਕਾ ਐਮ.ਸੀ, ਸੁਨੀਲ ਕੁਮਾਰ ਸਮੇਤ ਸਮੇਤ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਕੌਂਸਲਰ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Share the post "ਟਿਕਟ ਮਿਲਦੇ ਹੀ ਮੈਦਾਨ ’ਚ ਉਤਰੇ ਜੀਤਮਹਿੰਦਰ ਸਿੱਧੂ, ਬਠਿੰਡਾ ਦੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ"