JPMO ਨੇ ਕੀਤਾ ਕਿਰਤ ਕੋਡ ਲਾਗੂ ਕਰਨ ਵਿਰੁੱਧ ਕਾਲਾ ਦਿਵਸ ਮਨਾਏ ਜਾਣ ਦੇ ਸੱਦੇ ਤਹਿਤ ਜੋਰਦਾਰ ਰੈਲੀ-ਪ੍ਰਦਰਸ਼ਨ

Date:

spot_img

Bathinda News:ਕੇਂਦਰੀ ਟਰੇਡ ਯੂਨੀਅਨਾਂ ਤੇ ਐਸ.ਕੇ.ਐਮ. ਨੇ ਕਿਰਤੀਆਂ ਨੂੰ ਕਾਰਪੋਰੇਟ ਲੋਟੂਆਂ ਤੇ ਉਦਯੋਗਪਤੀਆਂ ਦੇ ਗੁਲਾਮ ਬਣਾਉਣ ਲਈ ਘੜੇ ਚਾਰ ਕਿਰਤ ਕੋਡ ਲਾਗੂ ਕੀਤੇ ਜਾਣ ਵਿਰੁੱਧ ਅੱਜ ਪਹਿਲੀ ਅਪ੍ਰੈਲ ਨੂੰ ਦੇਸ਼ ਭਰ ‘ਚ ਕਾਲਾ ਦਿਵਸ ਮਨਾਏ ਜਾਣ ਦਾ ਸੱਦਾ ਦਿੱਤਾ ਸੀ।ਇਸੇ ਸੱਦੇ ਤਹਿਤ ‘ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਦੀ ਬਠਿੰਡਾ ਈਕਾਈ ਵਲੋਂ ਅੱਜ ਸਥਾਨਕ ‘ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਪਾਰਕ’ ਵਿਖੇ ਭਰਵੀਂ ਰੋਸ ਰੈਲੀ ਕਰਨ ਉਪਰੰਤ ਬੱਸ ਅੱਡੇ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਰੈਲੀ-ਮੁਜ਼ਾਹਰੇ ‘ਚ ਭਾਰੀ ਗਿਣਤੀ ‘ਚ ਸ਼ਾਮਲ ਮਜ਼ਦੂਰ-ਕਿਸਾਨ, ਮੁਲਾਜ਼ਮ ਸੰਗਠਨਾਂ ਦੇ ਆਗੂ ਤੇ ਪੈਨਸ਼ਨਰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਮਾਰੂ, ਦੇਸ਼ ਵਿਰੋਧੀ ਨੀਤੀਆਂ ਅਤੇ ਕਿਰਤੀ ਦੋਖੀ ਫੈਸਲਿਆਂ ਖਿਲਾਫ ਜੰਮ ਕੇ ਨਾਹਰੇਬਾਜੀ ਕਰ ਰਹੇ ਸਨ।ਉਨ੍ਹਾਂ ਦੇ ਹੱਥਾਂ ‘ਚ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਲੋਕ ਦੋਖੀ ਕਿਰਦਾਰ ਨੂੰ ਬੇਪਰਦ ਕਰਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਰੈਲੀ-ਮੁਜ਼ਾਹਰੇ ਦੀ ਅਗਵਾਈ ਜੇਪੀਐਮਓ ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਮੀਤ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪਸਸਫ) (#1406 ; 22 ਬੀ ਚੰਡੀਗੜ੍ਹ) ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ, ਜਮਹੂਰੀ ਕਿਸਾਨ ਸਭਾ ਦੇ ਵਿੱਤ ਸਕੱਤਰ ਮਲਕੀਤ ਸਿੰਘ ਮਹਿਮਾ ਸਰਜਾ ਅਤੇ ਪੈਨਸ਼ਨਰਾਂ ਦੇ ਆਗੂਆਂ ਕਿਸ਼ੋਰ ਚੰਦ ਗ਼ਾਜ਼ ਤੇ ਹਰੀ ਸਿੰਘ ਸੈਣੀ ਨੇ ਕੀਤੀ।

ਇਹ ਵੀ ਪੜ੍ਹੋ  ਸਰਕਾਰੀ ਤੌਰ ‘ਤੇ ਕਣਕ ਦੀ ਅੱਜ ਤੋਂ ਖ਼ਰੀਦ ਸ਼ੁਰੂ; ਆੜਤੀਏ ਹੜਤਾਲ ‘ਤੇ ਗਏ

ਮੁਜ਼ਾਹਰਾਕਾਰੀ, ਕਿਰਤੀ ਮਾਰੂ ਕਿਰਤ ਕੋਡ ਰੱਦ ਕੀਤੀ ਜਾਣ ਤੇ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ; ਪੇਂਡੂ ਕਿਰਤੀ ਪਰਿਵਾਰਾਂ ਨੂੰ ਸਾਲ ‘ਚ ਸੌ ਦਿਨ ਕੰਮ ਦੇਣ ਦੀ ਗਰੰਟੀ ਕਰਦਾ ‘ਮਨਰੇਗਾ ਕਾਨੂੰਨ’ ਬਹਾਲ ਕੀਤਾ ਜਾਵੇ ਅਤੇ ਪੇਂਡੂ ਕਿਰਤੀਆਂ ਨੂੰ ਰੁਜ਼ਗਾਰ ਤੋਂ ਵਾਂਝੇ ਕਰਦਾ ‘ਵੀਬੀ ਜੀ ਰਾਮ ਜੀ’ ਕਾਨੂੰਨ ਰੱਦ ਕੀਤਾ ਜਾਵੇ, ਕਰੋੜਾਂ ਖਪਤਕਾਰਾਂ ਤੋਂ ਬਿਜਲੀ ਦਾ ਚਾਨਣ ਖੋਹਣ ਵਾਲਾ ਪ੍ਰਸਤਾਵਿਤ ਬਿਜਲੀ ਸੋਧ ਬਿਲ 2025 ਤੇ ਖੇਤੀ-ਕਿਸਾਨੀ ਨੂੰ ਕਾਰਪੋਰੇਟ ਲੋਟੂਆਂ ਦੀ ਬੰਧੂਆ ਬਣਾਉਣ ਵਾਲਾ ਬੀਜ ਸੋਧ ਬਿਲ ਹਮੇਸ਼ਾ ਲਈ ਦਫਨ ਕੀਤਾ ਜਾਵੇ ਅਤੇ ਕੇਂਦਰ ਤੇ ਪ੍ਰਾਂਤਕ ਸਰਕਾਰਾਂ ਵਲੋਂ ਘੜੇ ਸਾਰੇ ਕਾਲੇ ਕਾਨੂੰਨ ਖਾਰਜ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਕੱਚੇ ਕਾਮੇ, ਠੇਕਾ ਕਰਮੀ, ਮਾਣਭੱਤਾ ਤੇ ਸਕੀਮ ਵਰਕਰ ਪੱਕੇ ਕੀਤੇ ਜਾਣ ਆਦਿ ਦੀ ਜ਼ੋਰਦਾਰ ਮੰਗ ਕਰ ਰਹੇ ਸਨ। ਗੁਰਮੀਤ ਸਿੰਘ, ਸੁਖਚੈਨ ਸਿੰਘ, ਸੱਤਪਾਲ ਗੋਇਲ, ਦਰਸ਼ਨ ਰਾਮ ਸ਼ਰਮਾ, ਹੰਸ ਰਾਜ ਬੀਜਵਾ, ਗੁਰਚਰਨ ਸਿੰਘ ਕੋਟੜਾ, ਮੇਜਰ ਸਿੰਘ ਚੱਠਾ, ਨਾਇਬ ਸਿੰਘ ਔਲਖ ਵੀ ਹਾਜਰ ਸਨ।’ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਵਲੋਂ ਮੁਜ਼ਾਹਰਾਕਾਰੀਆਂ ਲਈ ਚਾਹ ਦੇ ਲੰਗਰ ਦੀ ਸੇਵਾ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

‘ਚਿੱਟੇ’ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੋਰਚਾ ਬਣੇ

👉ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਨੇ ਸਕੂਲਾਂ...