+1
ਨਵੀਂ ਦਿੱਲੀ, 11 ਨਵੰਬਰ: ਬੀਤੇ ਕੱਲ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ੍ਹ ਦੇ ਸੇਵਾਮੁਕਤ ਹੋਣ ਤੋਂ ਬਾਅਦ ਅੱਜ ਦੇਸ ਨੂੰ ਜਸਟਿਸ ਸੰਜੀਵ ਖੰਨਾ ਦੇ ਰੂੁਪ ਵਿਚ ਨਵਾਂ ਚੀਫ਼ ਜਸਟਿਸ ਮਿਲ ਗਿਆ ਹੈ। ਰਾਸਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ ਦੀਆਂ ਹੋਰਨਾਂ ਸਖ਼ਸੀਅਤਾਂ ਦੀ ਹਾਜ਼ਰੀ ਵਿਚ ਰਾਸ਼ਟਰਪਤੀ ਸ਼੍ਰੀ ਦ੍ਰੋਪਦੀ ਮੁਰਮੂ ਨੇ ਜਸਟਿਸ ਖੰਨਾ ਨੂੰ ਦੇਸ ਦੇ 51ਵੇਂ ਮੁੱਖ ਜੱਜ ਵਜੋਂ ਅਹੁੱਦੇ ਦੀ ਸਹੁੰ ਚੁਕਾਈ। ਇਸ ਦੌਰਾਨ ਚੀਫ਼ ਜਸਟਿਸ ਖੰਨਾ ਨੇ ਬਿਨ੍ਹਾਂ ਕਿਸੇ ਭੈਅ ਅਤੇ ਪੱਖਪਾਤ ਤੋਂ ਦੇਸ ’ਚ ਇਨਸਾਫ਼ ਦੀ ਸਭ ਤੋਂ ਵੱਡੀ ਕੁਰਸੀ ’ਤੇ ਬੈਠ ਕੇ ਲੋਕਾਂ ਨੂੰ ਨਿਆ ਦੇਣ ਦੀ ਸਹੁੰ ਚੁੱਕੀ।
Share the post "ਜਸਟਿਸ ਸੰਜੀਵ ਖੰਨਾ ਨੂੰ ਦੇਸ ਦੇ 51ਵੇਂ ਚੀਫ਼ ਜਸਟਿਸ ਵਜੋਂ ਰਾਸ਼ਟਰਪਤੀ ਨੇ ਚੁਕਵਾਈ ਸਹੁੰ"
+1