ਐੱਨਡੀਪੀ ਤੇ ਬਲਾਕ ਕਿਊਬਿਕ ਨੇ ਵੋਟਿੰਗ ’ਚ ਸਰਕਾਰ ਨੂੰ ਦਿੱਤੀ ਹਿਮਾਇਤ
ਓਟਾਵਾ, 26 ਸਤੰਬਰ: ਕੈਨੈਡਾ ’ਚ ਪਿਛਲੇ 9 ਸਾਲਾਂ ਤੋਂ ਸੱਤਾ ਵਿਚ ਬੈਠੀ ਹੋਈ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਸੱਤਾ ਵਿਚ ਬਾਹਰ ਹੋਣ ਤੋਂ ਬਚ ਗਈ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਅਵਿਸ਼ਵਾਸ ਮਤੇ ਨੂੰ ਲਿਬਰਲਾਂ ਨੇ ਐੱਨਡੀਪੀ ਤੇ ਬਲਾਕ ਕਿਊਬਿਕ ਨਾਲ ਅਸਫ਼ਲ ਬਣਾ ਦਿੱਤਾ। ਮਤੇ ਦੇ ਵਿਰੋਧ ’ਚ 211 ਵੋਟਾਂ ਪਈਆਂ ਜਦੋਂਕਿ ਹੱਕ ਵਿਚ ਸਿਰਫ਼ 120 ਨਾਲ ਵੋਟਾਂ ਪਈਆਂ। ਹਾਲਾਂਕਿ ਕਿਊਬਿਕ ਬਲਾਕ ਵੱਲੋਂ 29 ਅਕਤੂਬਰ ਤੱਕ ਦੋ ਬਿੱਲ ਨਾ ਪਾਸ ਕਰਨ ਦੀ ਸੂਰਤ ’ਚ ਹਿਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗਲ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਗੌਰਤਲਬ ਹੈ ਕਿ ਕੰਜ਼ਰਵੇਟਿਵ ਨੇਤਾ ਪਿਏਰੇ ਪੋਇਲੀਵਰੇ ਦੀ ਅਗਵਾਈ ਹੇਠ ਇਹ ਮਤਾ ਲਿਆਂਦਾ ਗਿਆ। ਹਾਊਸ ਆਫ ਕਾਮਨਜ਼ ਵਿੱਚ ਇਸ ਮੁੱਦੇ ‘ਤੇ ਦੋਨਾਂ ਪਾਰਟੀਆਂ ਵਿਚ ਕਾਫ਼ੀ ਬਹਿਸ ਹੋਈ। ਜਿਸਤੋਂ ਬਾਅਦ ਵੋਟਿੰਗ ਹੋਈ। ਜਿਕਰਯੋਗ ਹੈ ਕਿ ਦੇਸ ’ਚ ਵਧਦੀਆਂ ਕੀਮਤਾਂ ਅਤੇ ਰਿਹਾਇਸ਼ੀ ਸੰਕਟ ਦੇ ਵਿਚਕਾਰ ਪਿਛਲੇ ਦਿਨੀਂ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਤੋਂ ਹਿਮਾਇਤ ਵਾਪਸ ਲੈ ਲਈ ਸੀ। ਹਾਲਾਂਕਿ ਦੋਨਾਂ ਪਾਰਟੀਆਂ ਵਿਚਕਾਰ ਅਕਤੂਬਰ 2025 ਤੱਕ ਹੋਇਆ ਸਮਝੋਤਾ ਤੋੜ ਦਿੱਤਾ ਸੀ। ਪ੍ਰੰਤੂ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਵਿਰੋਧੀ ਧਿਰ ਵੱਲੋਂ ਲਿਆਂਦੇ ਮਤੇ ਦੀ ਹਿਮਾਇਤ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ।
Share the post "ਕੈਨੇਡਾ ’ਚ ਜਸਟਿਨ ਟਰੂਡੋ ਦੀ ਸਰਕਾਰ ਬਚੀ, ਭਾਰੀ ਵੋਟਾਂ ਦੇ ਅੰਤਰ ਨਾਲ ਕੰਜ਼ਰਵੇਟਿਵ ਨੂੰ ਹਰਾਇਆ"