Fatehgarh/Sangrur News: kabaddi player bittu balityal death ;ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਦੇ ਨਾਂਮੀ ਕਬੱਡੀ ਖਿਡਾਰੀ ਬਿੱਟੂ ਦੀ ਅੱਜ ਦਿਲ ਦਾ ਪੈਣ ਕਾਰਨ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਜਦ ਉਕਤ ਖਿਡਾਰੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਉਹ ਖੇਡ ਦੇ ਮੈਦਾਨ ਵਿਚ ਸੀ ਤੇ ਰੇਡ ਪਾਉਣ ਜਾ ਰਿਹਾ ਸੀ।ਕਬੱਡੀ ਦਾ ਇਹ ਮੈਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁਪਾਲਹੇੜੀ ਵਿੱਚ ਚੱਲ ਰਿਹਾ ਸੀ, ਜਿੱਥੇ ਇਹ ਘਟਨਾ ਵਾਪਰੀ। ਪੰਜਾਬ ਦੇ ਨਾਮੀ ਕਬੱਡੀ ਖਿਡਾਰੀਆਂ ਵਿਚ ਸ਼ੁਮਾਰ ਬਿੱਟੂ ਬਲਿਆਲ ਦੀ ਹੋਈ ਮੌਤ ਕਾਰਨ ਕਬੱਡੀ ਖਿਡਾਰੀਆਂ ਵਿਚ ਸੋਗ ਦੀ ਲਹਿਰ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਜਦ ਬਿੱਟੂ ਮੈਚ ਦੌਰਾਨ ਰੇਡ ਕਰਨ ਲਈ ਦੂਜੀ ਟੀਮ ਦੇ ਪਾਲੇ ਵਿੱਚ ਦਾਖਲ ਹੋਇਆ ਸੀ ਤਾਂ ਉਹ ਅਚਾਨਕ ਡਿੱਗ ਪਿਆ। ਹਾਲਾਂਕਿ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਪਤਾ ਚੱਲਿਆ ਹੈ ਕਿ ਬਿੱਟੂ ਨੂੰ ਪਹਿਲਾਂ ਵੀ ਦਿਲ ਦੀ ਬੀਮਾਰੀ ਦੀ ਸਮੱਸਿਆ ਆਈ ਸੀ ਤੇ ਉਸਦੇ ਸਟੈਂਟ ਵੀ ਪਏ ਸਨ। ਪ੍ਰੰਤੂ ਇਸਦੇ ਬਾਵਜੂਦ ਉਸਨੇ ਖੇਡ ਦਾ ਮੈਦਾਨ ਨਹੀਂ ਛੱਡਿਆ ਸੀ। ਖੇਡ ਪ੍ਰੇਮੀਆਂ ਤੇ ਕਬੱਡੀ ਖਿਡਾਰੀਆਂ ਨੇ ਬਿੱਟੂ ਦੀ ਬੇਵਕਤੀ ਮੌਤ ਉੱਪਰ ਦੁੱਖ ਪ੍ਰਗਟ ਕਰਦਿਆਂ ਇਸਨੂੰ ਪੰਜਾਬ ਦੇ ਕਬੱਡੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।


