ਮੁਕਤਸਰ ,15 ਅਪ੍ਰੈਲ : ਬਾਬਾ ਬਾਲਾ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਫਕਰਸਰ ਵੱਲੋਂ ਵਿਸਾਖੀ ਮੌਕੇ ਧੰਨ ਧੰਨ ਬਾਬਾ ਬਾਲਾ ਜੀ ਦੇ ਸਥਾਨਾਂ ਪਿੰਡੀ ਸਾਹਿਬ ਵਿਖੇ ਕਬੱਡੀ ਟੂਰਨਾਂਮੈਂਟ ਕਰਵਾਏ ਗਏ। ਜਿਸ ਵਿੱਚ 40 ਕਿਲੋਂ,52 ਕਿਲੋਂ, 62 ਕਿਲੋਂ, 70 ਕਿੱਲੋਂ ਅਤੇ ਓਪਨ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਟੂਰਨਾਂਮੈਂਟ ਵਿੱਚ ਮੁੱਖ ਮਹਿਮਾਨ ਜਥੇਦਾਰ ਗੁਰਪਾਲ ਸਿੰਘ ਗੋਰਾ, ਰਣਜੀਤ ਸਿੰਘ ਚੇਅਰਮੈਨ, ਅਰਸ਼ਦੀਪ ਸਿੰਘ ਪੀ.ਏ ਕੈਬਨਿਟ ਮੰਤਰੀ ਡਾ: ਬਲਜੀਤ ਕੌਰ, ਚਰਨਜੀਤ ਸਿੰਘ ਬਰਾੜ ਓ.ਐਸ.ਡੀ. ਕੁਲਵਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ, ਮਹਿੰਦਰਪਾਲ ਸਿੰਘ ਡੀ.ਐਸ.ਪੀ ਸੀ.ਬੀ.ਆਈ. ਜਰਨੈਲ ਸਿੰਘ ਐਸ.ਡੀ.ਓ. ਦਵਿੰਦਰ ਸਿੰਘ ਹੱਟੀ ਪ੍ਰਧਾਨ ਕਾਂਗਰਸ ਕਮੇਟੀ, ਕੌਰ ਸਿੰਘ ਸਰਪੰਚ, ਰਾਜ ਸਿੱਧੂ, ਸੁਖਮੰਦਰ ਸਿੰਘ ਚਹਿਲ, ਹਰਨਰਿੰਦਰ ਸਿੰਘ ਕੁੱਕੂ ਸਰਪੰਚ ਆਦਿ ਹਾਜਰ ਸਨ। ਇਸ ਟੂਰਨਾਮੈਂਟ ਵਿਚ 40 ਕਿਲੋ ਵਰਗ ਵਿੱਚ ਅਬੁੱਲ ਖੁਰਾਣਾ-1 ਜੇਤੂ ਰਹੀ ਅਤੇ ਉਸਨੂੰ 4500/- ਰੁਪਏ ਇਨਾਮ ਦਿੱਤੇ ਗਏ।
ਹਰਸਿਮਰਤ ਦਾ ਵੱਡਾ ਬਿਆਨ: ‘ਜੇ ਚੋਣ ਲੜਾਂਗੀ ਤਾਂ ਬਠਿੰਡਾ ਤੋਂ, ਨਹੀਂ ਤਾਂ ਕਿਤੋਂ ਵੀ ਨਹੀਂ’
ਇਸੇ ਤਰ੍ਹਾਂ ਦੂਜੇ ਨੰਬਰ ਦੀ ਟੀਮ ਅਬੁੱਲ ਖੁਰਾਣਾ-2 ਨੂੰ ਨੂੰ 3500/- ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। 52 ਕਿਲੋ ਵਰਗ ਵਿੱਚ ਪਿੰਡ ਕਾਉਂਣੀ ਅਤੇ ਪਿੰਡ ਰਾਏ ਕੇ ਕਲ੍ਹਾਂ ਟੀਮਾਂ ਸਨ। ਜੋ ਕਿ ਪਹਿਲੇ ਸਥਾਨ ਤੇ ਪਿੰਡ ਕਾਉਣੀ 6100/- ਰੁਪਏ ਅਤੇ ਦੂਜੇ ਸਥਾਨ ਤੇ ਪਿੰਡ ਰਾਏ ਕੇ ਕਲ੍ਹਾਂ ਨੂੰ 4500/- ਰੁਪਏ ਅਤੇ ਕੱਪ ਆਦਿ ਸਨਮਾਨਿਤ ਕੀਤਾ ਗਿਆ।62 ਕਿਲੋ ਵਰਗ ਵਿੱਚ ਪਿੰਡ ਲਾਲਬਾਈ ਅਤੇ ਪਿੰਡ ਗਿੱਲਜੇਵਾਲਾ ਟੀਮਾਂ ਸਨ। ਜੋ ਕਿ ਪਹਿਲੇ ਸਥਾਨ ਤੇ ਪਿੰਡ ਲਾਲਬਾਈ ਨੂੰ 7100/- ਰੁਪਏ ਅਤੇ ਦੂਜੇ ਸਥਾਨ ਤੇ ਪਿੰਡ ਗਿਲਜੇਵਾਲਾ ਦੀ ਟੀਮ ਨੂੰ 5500/- ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।70 ਕਿਲੋ ਵਰਗ ਵਿੱਚ ਪਿੰਡ ਫਕਰਸਰ ਥੇੜ੍ਹੀ ਅਤੇ ਪਿੰਡ ਜਗਮਾਲ ਵਾਲੀ (ਹਰਿਆਣਾ) ਦੀਆਂ ਟੀਮਾਂ ਸਨ।ਜੋ ਕਿ ਪਹਿਲੇ ਸਥਾਨ ਤੇ ਪਿੰਡ ਫਕਰਸਰ ਥੇੜ੍ਹੀ ਨੂੰ 10,000/- ਰੁਪਏ ਅਤੇ ਦੂਜੇ ਸਥਾਨ ਤੇ ਪਿੰਡ ਜਗਮਾਲ ਵਾਲੀ (ਹਰਿਆਣਾ) 8,000 ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।
ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!
ਇਸ ਤੋਂ ਇਲਾਵਾ ਕਬੱਡੀ ਓਪਨ ਵਿੱਚ ਪਹਿਲੇ ਸਥਾਨ ਤੇ ਪਿੰਡ ਦਿਉਣ ਖੇੜਾ ਨੂੰ 41000/- ਰੁਪਏ ਅਤੇ ਦੂਜੇ ਸਥਾਨ ਤੇ ਪਿੰਡ ਕੋਟਭਾਈ ਨੂੰ 31000/- ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।ਟੂਰਨਾਂਮੈਟ ਦੇ ਪ੍ਰਬੰਧਕ ਸੁੱਖ ਸਿੱਧੂ, ਮਨੀ ਸਿੱਧੂ, ਸ਼ੈਬਰ ਬਰਾੜ, ਜਸ਼ਨ ਨੰਬਰਦਾਰ, ਗੁਰਮੀਤ ਨੰਬਰਦਾਰ, ਸੁਰਜੀਤ ਸਿੰਘ ਪ੍ਰਧਾਨ, ਰਾਣਾ ਢਿੱਲੋਂ, ਕੁਲਵਿੰਦਰ ਢਿੱਲੋਂ, ਰਛਪਾਲ ਸੈਕਟਰੀ, ਬਲਕਰਨ ਚਹਿਲ, ਯਾਦਵਿੰਦਰ ਭੁੱਲਰ, ਮਲਕੀਤ ਸਿੰਘ ਖਾਲਸਾ, ਰਾਜਾ ਢਿੱਲੋਂ, ਚਮਕੌਰ ਪ੍ਰਧਾਨ, ਸੁਖਜਿੰਦਰ ਸਿੱਧੂ, ਜੱਸਾ ਸਿੱਧੂ, ਜੱਸਾ ਢਿੱਲੋ, ਵਿਜੈ ਥੇੜ੍ਹੀ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਜਸਮੇਲ ਸਿੰਘ ਗੋਰਾ ਸੈਕਟਰੀ ਨੇ ਨਿਭਾਈ। ਇਸ ਉਪਰੰਤ ਬਾਬਾ ਬਾਲਾ ਜੀ ਕਮੇਟੀ ਵੱਲੋਂ ਤਿੰਨ ਦਿਨ ਗੁਰੂ ਕਾ ਲੰਬਰ ਅਤੇ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।